ਫ਼ਿਲਮ ‘ਮਿੱਟੀ ਦੇ ਪੁੱਤ’ ਬੀਤੇ ਦਿਨੀਂ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ‘ਚ ਦੇਵ ਖਰੌੜ, ਸ਼ਰਨ ਕੌਰ ਸਣੇ ਕਈ ਕਲਾਕਾਰਾਂ ਨੇ ਕੰਮ ਕੀਤਾ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਬੀਤੇ ਦਿਨੀਂ ਰਿਲੀਜ਼ ਹੋਈ ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਬਹੁਤ ਐਕਸਾਈਟਡ ਹਨ । ਪਰ ਫਰੈਸ਼ੀ ਕੈਨੇਡੀਅਨ ਦੇ ਵੱਲੋਂ ਫ਼ਿਲਮ ਨੂੰ ਲੈ ਕੇ ਕੀਤੇ ਜਾ ਰਹੀ ਕਮੈਂਟਬਾਜ਼ੀ ਨੂੰ ਲੈ ਕੇ ਫ਼ਿਲਮ ‘ਚ ਕੰਮ ਕਰਨ ਵਾਲੇ ਅਦਾਕਾਰ ਦੀਪਕ ਕੰਬੋਜ ਨੇ ਨਰਾਜ਼ਗੀ ਜਤਾਈ ਹੈ।
Add GTC Pollywood on Google

ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ ਤੁਸੀਂ ਤਾਂ ਇੱਕ ਮਿੰਟ ‘ਚ ਪਾ ਦਿੱਤੀ, ਪਰ ਤੁਹਾਨੂੰ ਨਹੀਂ ਪਤਾ ਕਿ ਕਿਸੇ ਵੀ ਫ਼ਿਲਮ ਨੂੰ ਬਨਾਉਣ ਦੇ ਲਈ ਕਿੰਨੀ ਮਿਹਨਤ ਲੱਗਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇੱਕ ਸਾਲ ਤੋਂ ਸਾਡਾ ਡਾਇਰੈਕਟਰ ਇਸ ਫ਼ਿਲਮ ਦੇ ਲਈ ਮਿਹਨਤ ਕਰ ਰਿਹਾ ਸੀ ਅਤੇ ਪਿਛਲੇ ਦੋ ਤਿੰਨ ਸਾਲਾਂ ਤੋਂ ਸਾਡੇ ਰਾਈਟਰ ਨੇ ਇਸ ਫ਼ਿਲਮ ਦੇ ਲਈ ਮਿਹਨਤ ਕੀਤੀ ਹੈ।
ਤੁਸੀਂ ਇੱਕ ਮਿੰਟ ‘ਚ ਵੀਡੀਓ ਬਣਾ ਕੇ ਪਾ ਦਿੱਤਾ।ਇੱਥੋਂ ਤੱਕ ਆਉਣ ਦੇ ਲਈ ਮੈਂ ਬਹੁਤ ਮਿਹਨਤ ਕੀਤੀ ਅਤੇ ਸਾਰੇ ਕਲਾਕਾਰਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਅਤੇ ਇਸ ਫ਼ਿਲਮ ਤੋਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਹਨ ਉਨ੍ਹਾਂ ਨੇ ਵਧੀਆ ਫ਼ਿਲਮਾਂ ਨੂੰ ਸਪੋਟ ਕਰਨ ਦੀ ਗੱਲ ਵੀ ਆਖੀ ਹੈ।
- GTC Pollywood