ਹਰਭਜਨ ਮਾਨ ਤੇ ਅਵਕਾਸ਼ ਮਾਨ ਦੀ ਫ਼ਿਲਮ ‘ਇਹ ਦਿਨ ਰੋਜ਼ ਨੀ ਆਉਣੇ’ ਨੌ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੀ ਜ਼ੋਰ ਸ਼ੋਰ ਦੇ ਨਾਲ ਪ੍ਰਮੋਸ਼ਨ ਕੀਤੀ ਜਾ ਰਹੀ ਹੈ। ਫ਼ਿਲਮ ਦੀ ਮੁੱਖ ਭੂਮਿਕਾ ‘ਚ ਹਰਭਜਨ ਮਾਨ, ਅਵਕਾਸ਼ ਮਾਨ, ਨਿਰਮਲ ਰਿਸ਼ੀ, ਧੂਤਾ ਪਿੰਡੀ ਆਲਾ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ। ਇਸ ਫ਼ਿਲਮ ਦੇ ਨਾਲ-ਨਾਲ ਇਸ ਦੇ ਮਿਊਜ਼ਿਕ ਦੀ ਵੀ ਖੂਬ ਚਰਚਾ ਹੋ ਰਹੀ ਹੈ।
Add GTC Pollywood on Google

ਗਾਇਕ ਹਰਭਜਨ ਮਾਨ ਨੇ ਇਸ ਫ਼ਿਲਮ ਦੇ ਸੰਗੀਤ ਦੇ ਬਾਰੇ ਵੀ ਜਾਣਕਾਰੀ ਦਿੱਤੀ।ਉਨ੍ਹਾਂ ਨੇ ਕਿਹਾ ਕਿ ਇਸ ਫ਼ਿਲਮ ‘ਚ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ, ਬੱਬੂ ਮਾਨ, ਸ਼ੈਰੀ ਮਾਨ, ਨੂਰ ਚਾਹਲ ਤੇ ਹੈਪੀ ਰਾਏਕੋਟੀ ਦੀਆਂ ਆਵਾਜ਼ਾਂ ‘ਚ ਗੀਤ ਸੁਣਨ ਨੂੰ ਮਿਲਣਗੇ। ਇਸ ਤੋਂ ਇਲਾਵਾ ਬਾਬੂ ਸਿੰਘ ਮਾਨ, ਹੈਪੀ ਰਾਏਕੋਟੀ, ਵੀਤ ਬਲਜੀਤ ਸਣੇ ਕਈ ਵੱਡੇ ਗੀਤਕਾਰਾਂ ਦੀ ਕਲਮ ਚੋਂ ਨਿਕਲੇ ਗੀਤ ਇਨ੍ਹਾਂ ਗਾਇਕਾਂ ਦੇ ਵੱਲੋਂ ਗਾਏ ਗਏ ਹਨ।

ਹਰਭਜਨ ਮਾਨ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸਭ ਦਾ ਸ਼ੁਕਰੀਆ ਅਦਾ ਕੀਤਾ ਹੈ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ““ਇਹ ਦਿਨ ਰੋਜ਼ ਨੀ ਆਉਣੇ” ਫ਼ਿਲਮ ਦੇ ਗੀਤਕਾਰਾਂ, ਸੰਗੀਤਕਾਰਾਂ ਤੇ ਗਾਇਕ ਸੱਜਣਾਂ ਬਾਰੇ ਕੁੱਝ ਗੱਲਾਂ ਤੇ ਦਿਲੋਂ ਸ਼ੁਕਰਾਨੇ” ।
- GTC Pollywood