ਗਿੱਪੀ ਗਰੇਵਾਲ ਤੇ ਸ਼ਹਿਨਾਜ਼ ਗਿੱਲ ਇੱਕ ਵਾਰ ਮੁੜ ਤੋਂ ਧਮਾਲ ਮਚਾਉਣ ਦੇ ਲਈ ਤਿਆਰ ਹਨ।ਜਲਦ ਹੀ ਇਹ ਜੋੜੀ ਫ਼ਿਲਮ ‘ਸਿੰਘ ਵਰਸਿਜ਼ ਕੌਰ-2’ ‘ਚ ਨਜ਼ਰ ਆਉਣ ਵਾਲੀ ਹੈ ।ਫ਼ਿਲਮ ਨੂੰ ਨਵਨੀਅਤ ਸਿੰਘ ਡਾਇਰੈਕਟ ਕਰ ਰਹੇ ਹਨ । ਹੰਬਲ ਮੋਸ਼ਨ ਪਿਕਚਰਜ਼ ਅਤੇ FZCO ਅਤੇ SVF ਐਫ ਐਂਟਰਟੇਨਮੈਂਟ ਦੀ ਪੇਸ਼ਕਸ਼ ਇਹ ਫ਼ਿਲਮ ਸਿਨੇਮਾਂ ਘਰਾਂ ‘ਚ 11 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Add GTC Pollywood on Google
ਗਿੱਪੀ ਗਰੇਵਾਲ (Gippy Grewal) ਤੇ ਸ਼ਹਿਨਾਜ਼ ਗਿੱਲ ਇੱਕ ਵਾਰ ਮੁੜ ਤੋਂ ਧਮਾਲ ਮਚਾਉਣ ਦੇ ਲਈ ਤਿਆਰ ਹਨ।ਜਲਦ ਹੀ ਇਹ ਜੋੜੀ ਫ਼ਿਲਮ ‘ਸਿੰਘ ਵਰਸਿਜ਼ ਕੌਰ-2’ ‘ਚ ਨਜ਼ਰ ਆਉਣ ਵਾਲੀ ਹੈ ।ਫ਼ਿਲਮ ਨੂੰ ਨਵਨੀਅਤ ਸਿੰਘ ਡਾਇਰੈਕਟ ਕਰ ਰਹੇ ਹਨ । ਹੰਬਲ ਮੋਸ਼ਨ ਪਿਕਚਰਜ਼ ਅਤੇ FZCO ਅਤੇ SVF ਐਫ ਐਂਟਰਟੇਨਮੈਂਟ ਦੀ ਪੇਸ਼ਕਸ਼ ਇਹ ਫ਼ਿਲਮ ਸਿਨੇਮਾਂ ਘਰਾਂ ‘ਚ 11 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
_04bc70bd46b88301792e7075a963e1d3_1280X720.webp)
ਇਸ ਤੋਂ ਪਹਿਲਾਂ ਸ਼ਹਿਨਾਜ਼ ਗਿੱਲ ਗਿੱਪੀ ਗਰੇਵਾਲ ਦੇ ਨਾਲ ‘ਡਾਕਾ’ ਫ਼ਿਲਮ ‘ਚ ਨਜ਼ਰ ਆਏ ਸਨ ।ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ‘ਚ ਇਹ ਜੋੜੀ ਇੱਕਠੇ ਨਜ਼ਰ ਆ ਚੁੱਕੀ ਹੈ। ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕੈਰੀ ਆਨ ਜੱਟਾ-4’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸਰਗੁਨ ਮਹਿਤਾ, ਪੁਖਰਾਜ ਭੱਲਾ, ਸਵੀਤਾਜ ਬਰਾੜ, ਬਿੰਨੂ ਢਿੱਲੋਂ ਸਣੇ ਕਈ ਕਲਾਕਾਰਾਂ ਨੇ ਅਦਾਕਾਰੀ ਕੀਤੀ ਹੈ।ਇਸ ਤੋਂ ਪਹਿਲਾਂ ਸਿੰਘ ਵਰਸਿਜ਼ ਕੌਰ ‘ਚ ਸੁਰਵੀਨ ਚਾਵਲਾ ਨਜ਼ਰ ਆਏ ਸਨ। ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
_576fb0c4ee1cabab974105d6e9d5fcbc_1280X720.webp)
ਗਿੱਪੀ ਗਰੇਵਾਲ ਦਾ ਵਰਕ ਫ੍ਰੰਟ
ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਅਤੇ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ । ਹੁਣ ਤੱਕ ਉਹ ਅਨੇਕਾਂ ਹੀ ਬਿਹਤਰੀਨ ਫ਼ਿਲਮਾਂ ਬਣਾ ਚੁੱਕੇ ਹਨ। ਜਿਸ ‘ਚ ਕਈਆਂ ਦੇ ਲਈ ਉਨ੍ਹਾਂ ਨੂੰ ਸਨਮਾਨ ਵੀ ਮਿਲ ਚੁੱਕਿਆ ਹੈ।
- GTC Pollywood