logo
logo

ਗਿੱਪੀ ਗਰੇਵਾਲ ਨੇ ਲੇਖਕ ਵੀਵੀ ਪ੍ਰਸਾਦ ਦੇ ਨਾਲ ਕੀਤੀ ਮੁਲਾਕਾਤ, ਤਸਵੀਰ ਕੀਤੀ ਸਾਂਝੀ

ਗਿੱਪੀ ਗਰੇਵਾਲ ਲੱਗਦਾ ਹੈ ਕਿ ਹੁਣ ਆਪਣੇ ਨਵੇਂ ਪ੍ਰੋਜੈਕਟ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ ।ਜੀ ਹਾਂ ਗਾਇਕ ਨੇ ਮਸ਼ਹੂਰ ਲੇਖਕ ਵੀਵੀ ਪ੍ਰਸਾਦ ਦੇ ਨਾਲ ਮੁਲਾਕਾਤ ਕੀਤੀ ਹੈ। ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਕਾਫੀ ਖੁਸ਼ ਨਜ਼ਰ ਆ ਰਿਹਾ ਹੈ ਅਤੇ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਇੱਕ ਮਹਾਨ ਲੇਖਕ ਸਿਰਫ਼ ਕਹਾਣੀਆਂ ਹੀ ਨਹੀਂ ਸੁਣਾਉਂਦਾ, ਉਹ ਅਜਿਹੀਆਂ ਦੁਨੀਆ ਬਣਾਉਂਦਾ ਹੈ ਜੋ ਲੋਕਾਂ ਦੇ ਦਿਲਾਂ ਵਿੱਚ ਰਹਿੰਦੀਆਂ ਹਨ  ।

ਤੁਹਾਨੂੰ ਮਿਲ ਕੇ ਧੰਨ ਹੋ ਗਿਆ, ਦੁਨੀਆ ਦੇ ਅੱਗੇ ਕੀ ਹੋਣ ਵਾਲਾ ਹੈ, ਇਸਦੀ ਉਡੀਕ ਨਹੀਂ ਕਰ ਸਕਦਾ”। ਜਿਸ ਤੋਂ ਲੱਗਦਾ ਹੈ ਕਿ ਗਿੱਪੀ ਗਰੇਵਾਲ ਜਲਦ ਹੀ ਆਪਣੇ ਨਵੇਂ ਪ੍ਰੋਜੈਕਟ ਦੇ ਨਾਲ ਹਾਜ਼ਰ ਹੋਣਗੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਹ ਆਪਣੀ ਫ਼ਿਲਮ ਕੈਰੀ ਆਨ ਜੱਟਾ-4 ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ।

ਇਸ ਫ਼ਿਲਮ ‘ਚ ਉਹਨਾਂ ਦੇ ਨਾਲ ਬਿੰਨੂ ਢਿੱਲੋਂ ਪੁਖਰਾਜ ਭੱਲਾ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆਏ ਸਨ । ਗਿੱਪੀ ਗਰੇਵਾਲ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਉਨ੍ਹਾਂ ਨੇ ਇੰਡਸਟਰੀ ਨੂੰ ਦਿੱਤੀਆਂ ਹਨ।

- GTC Pollywood

Top Stories