ਦਿਲਜੀਤ ਦੋਸਾਂਝ ਆਪਣੀ ਫ਼ਿਲਮ ‘ਸਤਲੁਜ’ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚਰਚਾ ‘ਚ ਹਨ ।ਉਨ੍ਹਾਂ ਦੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ ਹੈ ।ਹਾਲਾਂਕਿ ਜ਼ੀ-ਫਾਈਵ ਤੋਂ ਇਸ ਫ਼ਿਲਮ ਨੂੰ ਹਟਾ ਦਿੱਤਾ ਗਿਆ ਹੈ। ਹੁਣ ਖ਼ਬਰਾਂ ਇਹ ਵੀ ਹਨ ਕਿ ਕੇਂਦਰ ਸਰਕਾਰ ਓਟੀਟੀ ਪਲੇਟਫਾਰਮ ਤੇ ਜ਼ੀ-ਫਾਈਵ ਖਿਲਾਫ ਕਾਰਵਾਈ ਕਰਨ ਤੇ ਵਿਚਾਰ ਕਰ ਰਹੀ ਹੈ।
Add GTC Pollywood on Google

ਕਿਉਂਕਿ ਇਸ ਪਲੇਟਫਾਰਮ ਦੇ ਵੱਲੋਂ ‘ਸਤਲੁਜ’ ਫ਼ਿਲਮ ਨੂੰ ਵਿਖਾਇਆ ਗਿਆ। ਹਾਲਾਂਕਿ ਇਸ ‘ਤੇ ਸਰਕਾਰ ਦੇ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ ਸਨ।ਇਸ ਫ਼ਿਲਮ ਦੇ ਪ੍ਰਸਾਰਣ ਨੂੰ ਲੈ ਕੇ ਸਰਕਾਰ ਨੇ ਕੌਮੀ ਅਤੇ ਜਨਤਕ ਸੁਰੱਖਿਆ ਦੇ ਅਧਾਰ ‘ਤੇ ਫ਼ਿਲਮ ਦੀ ਆਨਲਾਈਨ ਸਟ੍ਰੀਮਿੰਗ ‘ਤੇ ਪਾਬੰਦੀ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ।
ਆਈ ਟੀ ਐਕਟ ‘ਚ ਸੋਧ ਕਰਨ ‘ਤੇ ਵਿਚਾਰ
ਅਧਿਕਾਰਤ ਸੂਤਰਾਂ ਮੁਤਾਬਕ ਸਰਕਾਰ ਸੂਚਨਾ ਤੇ ਤਕਨਾਲੋਜੀ (ਆਈ ਟੀ) ਐਕਟ 2000 ‘ਚ ਸੋਧਾਂ ਕਰਨ ‘ਤੇ ਵੀ ਵਿਚਾਰ ਕਰ ਰਹੀ ਹੈ ਤਾਂ ਕਿ ਆਨਲਾਈਨ ਸਟ੍ਰੀਮਿੰਗ ਲਈ ਓਟੀਟੀ ਤੇ ਚੱਲਣ ਵਾਲੇ ਕੰਟੈਂਟ ਦਾ ਸਰਟੀਫਿਕੇਸ਼ਨ ਲਾਜ਼ਮੀ ਕੀਤਾ ਜਾ ਸਕੇ। ਦੱਸ ਦਈਏ ਕਿ ਮੌਜੂਦਾ ਸਮੇਂ ‘ਚ ਓਟੀਟੀ ਨੂੰ ਕੰਟਰੋਲ ਨਹੀਂ ਕੀਤਾ ਜਾਂਦਾ।ਪਰ ਸਰਕਾਰ ਦੇ ਵੱਲੋਂ ਆਈਟੀ ਐਕਟ ਦੀ ਧਾਰਾ ੬੯ ਦੇ ਤਹਿਤ ਆਨਲਾਈਨ ਕੰਟੈਂਟ ਨੂੰ ਬਲੌਕ ਕਰ ਸਕਦੀ ਹੈ। ਦੱਸ ਦਈਏ ਕਿ ‘ਸਤਲੁਜ’ ਫਿਲਮ ਦਾ ਪਹਿਲਾ ਨਾਮ ‘ਪੰਜਾਬ-95’ ਸੀ। ਪਰ ਬਾਅਦ ‘ਚ ਫ਼ਿਲਮ ਦਾ ਨਾਂਅ ਬਦਲ ਕੇ ਸਤਲੁਜ ਰੱਖ ਦਿੱਤਾ ਗਿਆ।
- GTC Pollywood