logo
logo

ਹਰਭਜਨ ਮਾਨ ਨੇ ਸਭ ਨੂੰ ਫ਼ਿਲਮ ‘ਇਹ ਦਿਨ ਰੋਜ਼ ਨੀ ਆਉਣੇ’ ਦੇ ਟ੍ਰੇਲਰ ਰਿਲੀਜ਼ ਲਈ ਸਭ ਨੂੰ ਦਿੱਤਾ ਸੱਦਾ

ਹਰਭਜਨ ਮਾਨ ਤੇ ਉਨ੍ਹਾਂ ਦੇ ਬੇਟੇ ਅਵਕਾਸ਼ ਮਾਨ ਦੀ ਫ਼ਿਲਮ ‘ਇਹ ਦਿਨ ਰੋਜ਼ ਨੀ ਆਉਣੇ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਹਰਭਜਨ ਮਾਨ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰਨ ਜਾ ਰਹੇ ਹਨ ਅਤੇ ਇਸ ਦੇ ਲਈ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਨੂੰ ਚੁਣਿਆ ਹੈ। ਜਿੱਥੇ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ “ਬੇਟੇ ਅਵਕਾਸ਼ ਦੀ ਤੇ ਮੇਰੀ, ਇੱਛਾ ਸੀ ਕਿ ਸਾਡੀ ‘ਤਿੰਨ ਰੰਗ ਫ਼ਿਲਮਜ਼’ ਦੀ ਪੇਸ਼ਕਸ਼ “ਇਹ ਦਿਨ ਰੋਜ਼ ਨੀ ਆਉਣੇ” ਫ਼ਿਲਮ ਦਾ ਟ੍ਰੇਲਰ ਸਾਡੇ ਜੱਦੀ ਪਿੰਡ ਰਿਲੀਜ਼ ਕੀਤਾ ਜਾਵੇ।

ਸੋ ਆਉਣ ਵਾਲੀ 24  ਸਤੰਬਰ ਨੂੰ ਸ਼ਾਮੀਂ 4 ਵਜੇ ਤੁਹਾਨੂੰ ਸਭ ਨੂੰ ਸਾਡੇ ਪਿੰਡ ‘ਖੇਮੂੰਆਣਾ’ ਜ਼ਿਲਾ ਬਠਿੰਡਾ ‘ਚ ਪਹੁੰਚਣ ਦਾ ਖੁੱਲਾ ਸੱਦਾ। “ਇਹ ਦਿਨ ਰੋਜ਼ ਨੀ ਆਉਣੇ” ਫ਼ਿਲਮ ਦਾ ਟ੍ਰੇਲਰ ਤੁਹਾਡੇ ਸਭ ਦੀ ਹਾਜ਼ਰੀ ਵਿੱਚ ਰਿਲੀਜ਼ ਕਰਾਂਗੇ ਜੀ” ।

ਦੱਸ ਦਈਏ ਕਿ ਅਵਕਾਸ਼ ਮਾਨ ਦੀ ਇਹ ਪਹਿਲੀ ਫ਼ਿਲਮ ਹੈ ਅਤੇ ਇਸ ਫ਼ਿਲਮ ‘ਚ ਹਰਭਜਨ ਮਾਨ ਵੀ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ। ਇਸ ਤੋਂ ਇਲਾਵਾ ਨਿਰਮਲ ਰਿਸ਼ੀ ਸਣੇ ਹੋਰ ਕਈ ਕਲਾਕਾਰ ਵੀ ਅਦਾਕਾਰੀ ਕਰਨਗੇ। ਹਰਭਜਨ ਮਾਨ ਦੀ ਧੀ ਸਾਹਰ ਮਾਨ ਵੀ ਡਾਇਰੈਕਸ਼ਨ ਦੇ ਖੇਤਰ ‘ਚ ਨਿੱਤਰ ਚੁੱਕੀ ਹੈ ਅਤੇ ਉਸ ਦੀ ਪਹਿਲੀ ਫ਼ਿਲਮ ‘ਖੇਮੋਂ’ ਵੀ ਜਲਦ ਹੀ ਰਿਲੀਜ਼ ਹੋਵੇਗੀ। 

 

- GTC Pollywood

Top Stories