ਹਰਭਜਨ ਮਾਨ ਨੇ ਆਪਣੀ ਨਵੀਂ ਫ਼ਿਲਮ ‘ਇਹ ਦਿਨ ਰੋਜ਼ ਨੀ ਆਉਣੇ’ ਦਾ ਪਹਿਲਾ ਪੋਸਟਰ ਜਾਰੀ ਕਰ ਦਿੱਤਾ ਹੈ।ਇਹ ਫ਼ਿਲਮ ਨੌ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਹਰਭਜਨ ਮਾਨ ਤੋਂ ਇਲਾਵਾ ਉਨ੍ਹਾਂ ਦਾ ਪੁੱਤਰ ਅਵਕਾਸ਼ ਮਾਨ ਵੀ ਅਦਾਕਾਰੀ ਕਰਦਾ ਹੋਇਆ ਦਿਖਾਈ ਦੇਵੇਗਾ।ਇਸ ਫ਼ਿਲਮ ਦੇ ਪੋਸਟਰ ਨੂੰ ਜਾਰੀ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ “ਆਪਣੀ ਨਵੀਂ ਫ਼ਿਲਮ “ਇਹ ਦਿਨ ਰੋਜ਼ ਨੀ ਆਉਣੇ” ਦਾ ਪਹਿਲਾ ਪੋਸਟਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।
Add GTC Pollywood on Google
ਹਰਭਜਨ ਮਾਨ ਨੇ ਆਪਣੀ ਨਵੀਂ ਫ਼ਿਲਮ ‘ਇਹ ਦਿਨ ਰੋਜ਼ ਨੀ ਆਉਣੇ’ ਦਾ ਪਹਿਲਾ ਪੋਸਟਰ ਜਾਰੀ ਕਰ ਦਿੱਤਾ ਹੈ।ਇਹ ਫ਼ਿਲਮ ਨੌ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਹਰਭਜਨ ਮਾਨ ਤੋਂ ਇਲਾਵਾ ਉਨ੍ਹਾਂ ਦਾ ਪੁੱਤਰ ਅਵਕਾਸ਼ ਮਾਨ ਵੀ ਅਦਾਕਾਰੀ ਕਰਦਾ ਹੋਇਆ ਦਿਖਾਈ ਦੇਵੇਗਾ।ਇਸ ਫ਼ਿਲਮ ਦੇ ਪੋਸਟਰ ਨੂੰ ਜਾਰੀ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ “ਆਪਣੀ ਨਵੀਂ ਫ਼ਿਲਮ “ਇਹ ਦਿਨ ਰੋਜ਼ ਨੀ ਆਉਣੇ” ਦਾ ਪਹਿਲਾ ਪੋਸਟਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਇਹ ਫ਼ਿਲਮ 9ਅਕਤੂਬਰ ਨੂੰ ਦੁਨੀਆਂ ਭਰ ਦੇ ਸਿਨਮਾ ਘਰਾਂ ‘ਚ ਰਿਲੀਜ਼ ਹੋਵੇਗੀ। ਆਸ ਹੈ ਇਸ ਪਰਿਵਾਰਕ ਫ਼ਿਲਮ ਨੂੰ ਤੁਸੀ ਰੱਜਵਾਂ ਪਿਆਰ ਦੇਵੋਂਗੇ। ਪੋਸਟਰ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ” ।

ਹਰਭਜਨ ਮਾਨ ਸਣੇ ਕਈ ਕਲਾਕਾਰ ਆਉਣਗੇ ਨਜ਼ਰ
ਫ਼ਿਲਮ ‘ਚ ਹਰਭਜਨ ਮਾਨ ਦੇ ਨਾਲ-ਨਾਲ ਅਵਕਾਸ਼ ਮਾਨ, ਹੀਰ ਅੱਛਰਾ, ਅਰੁਣਾ ਬੈਨੀਵਾਲ, ਨਿਰਮਲ ਰਿਸ਼ੀ, ਸਰਬਜੀਤ ਚੀਮਾ, ਸੁੱਖ ਪਿੰਡੀਵਾਲਾ, ਪ੍ਰੀਤੀਸ਼ ਨਰੂਲਾ ਅਤੇ ਸੁੱਖਮਣੀ ਕੌਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
ਫ਼ਿਲਮ ਦੀ ਡਾਇਰੈਕਸ਼ਨ ਅਨੀਤ ਸੇਖੋਂ ਵੱਲੋਂ ਕੀਤੀ ਗਈ ਹੈ ਅਤੇ ਹਰਭਜਨ ਮਾਨ, ਲੋਕੇਸ਼ ਚਾਹਲ, ਲਖਬੀਰ ਸਿੰਘ ਸਾਹੀ ਵੱਲੋਂ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਹਰਭਜਨ ਮਾਨ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।
- GTC Pollywood