logo
logo

ਜੱਸੀ ਗਿੱਲ ਤੇ ਹੈਪੀ ਰਾਏਕੋਟੀ ਦੀ ਫ਼ਿਲਮ ‘ਸੰਜੋਗ’ 27 ਨਵੰਬਰ ਨੂੰ ਹੋਵੇਗੀ ਰਿਲੀਜ਼

ਗਾਇਕ ਜੱਸੀ ਗਿੱਲ ਤੇ ਹੈਪੀ ਰਾਏਕੋਟੀ ਦੀ ਫ਼ਿਲਮ ‘ਸੰਜੋਗ’ ਸਤਾਈ ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ। ਜਿਸ ‘ਚ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬੀਤੇ ਦਿਨੀਂ ਰਿਲੀਜ਼ ਹੋਏ ਇਸ ਟੀਜ਼ਰ ‘ਚ ਵਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਨੇਹਾ ਸ਼ਰਮਾ ਨੂੰ ਹੈਪੀ ਰਾਏਕੋਟੀ ਪਸੰਦ ਕਰਦੇ ਹਨ, ਪਰ ਦੂਜੇ ਪਾਸੇ ਜੱਸੀ ਗਿੱਲ ਵੀ ਨੇਹਾ ਦੇ ਨਾਲ ਪਿਆਰ ਪਾ ਬੈਠਦੇ ਹਨ।

ਪਰ ਹੁਣ ਦੋਨਾਂ ਵਿੱਚੋਂ ਕੁੜੀ ਯਾਨੀ ਕਿ ਨੇਹਾ ਸ਼ਰਮਾ ਦੇ ਸੰਜੋਗ ਰਲਦੇ ਹਨ। ਇਹ ਸਭ ਵੇਖਣ ਨੂੰ ਮਿਲੇਗਾ ਸਤਾਈ ਨਵੰਬਰ ਨੂੰ । ਜਿਸ ਦਿਨ ਇਹ ਫ਼ਿਲਮ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਲੈ ਕੇ ਫੈਨਸ ਵੀ ਐਕਸਾਈਟਡ ਹਨ ਅਤੇ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਉਡੀਕ ਕਰ ਰਹੇ ਹਨ। 

ਜੱਸੀ ਗਿੱਲ ਦਾ ਵਰਕ ਫ੍ਰੰਟ 

ਜੱਸੀ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।

ਜਿਸ ‘ਚ ਮਿਸਟਰ ਐਂਡ ਮਿਸੇਜ਼ 420, ਦਿਲ ਵਿਲ, ਪਿਆਰ ਵਿਆਰ, ਦਿਲਦਾਰੀਆਂ, ਚੰਨੋ ਕਮਲੀ ਯਾਰ ਦੀ, ਸਰਗੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੰਦੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਜਿਸ ‘ਚ ਪੰਗਾ, ਹੈਪੀ ਫਿਰ ਭਾਗ ਜਾਏਗੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ।  

- GTC Pollywood

Top Stories