ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸੈਂਡੀ ਸੰਧੂ ਦੀ ਪੰਜਾਬੀ ਇੰਡਸਟਰੀ ‘ਚ ਐਂਟਰੀ ਹੋ ਚੁੱਕੀ ਹੈ। ਉਹ ਹਰੀਸ਼ ਵਰਮਾ ਦੇ ਨਾਲ ਫ਼ਿਲਮ ‘ਮੇਰਾ ਯਾਰ ਗੁਆਚਾ’ ‘ਚ ਨਜ਼ਰ ਆਏਗੀ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਜਿਸ ਦਾ ਇੱੱਕ ਵੀਡੀਓ ਵੀ ਸਾਹਮਣੇ ਆਇਆ ਹੈ । ਸ਼ੂਟਿੰਗ ਸ਼ੁਰੂ ਹੋਣ ਦੇ ਮੌਕੇ ‘ਤੇ ਸੈਂਡੀ ਸੰਧੂ ਦੀ ਮਾਂ ਵੀ ਨਜ਼ਰ ਆਏ । ਫ਼ਿਲਮ ‘ਚ ਮੁੱਖ ਭੂਮਿਕਾ ਸੈਂਡੀ ਸੰਧੂ ਤੇ ਹਰੀਸ਼ ਵਰਮਾ ਨੇ ਨਿਭਾਈ ਹੈ ਅਤੇ ਫ਼ਿਲਮ ਦੀ ਕਹਾਣੀ ਅਮਨ ਸੰਧੂ ਦੇ ਵੱਲੋਂ ਲਿਖੀ ਗਈ ਹੈ ਅਤੇ ਫ਼ਿਲਮ ਦੀ ਡਾਇਰੈਕਸ਼ਨ ਪਰਵੀਨ ਕੁਮਾਰ ਕਰ ਰਹੇ ਹਨ। ਇਹ ਫ਼ਿਲਮ ਅਗਲੇ ਸਾਲ ਯਾਨੀ ਕਿ 2027 ‘ਚ ਰਿਲੀਜ਼ ਹੋਵੇਗੀ।
Add GTC Pollywood on Google
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸੈਂਡੀ ਸੰਧੂ ਦੀ ਪੰਜਾਬੀ ਇੰਡਸਟਰੀ ‘ਚ ਐਂਟਰੀ ਹੋ ਚੁੱਕੀ ਹੈ। ਉਹ ਹਰੀਸ਼ ਵਰਮਾ ਦੇ ਨਾਲ ਫ਼ਿਲਮ ‘ਮੇਰਾ ਯਾਰ ਗੁਆਚਾ’ ‘ਚ ਨਜ਼ਰ ਆਏਗੀ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਜਿਸ ਦਾ ਇੱੱਕ ਵੀਡੀਓ ਵੀ ਸਾਹਮਣੇ ਆਇਆ ਹੈ । ਸ਼ੂਟਿੰਗ ਸ਼ੁਰੂ ਹੋਣ ਦੇ ਮੌਕੇ ‘ਤੇ ਸੈਂਡੀ ਸੰਧੂ ਦੀ ਮਾਂ ਵੀ ਨਜ਼ਰ ਆਏ ।

ਫ਼ਿਲਮ ‘ਚ ਮੁੱਖ ਭੂਮਿਕਾ ਸੈਂਡੀ ਸੰਧੂ ਤੇ ਹਰੀਸ਼ ਵਰਮਾ ਨੇ ਨਿਭਾਈ ਹੈ ਅਤੇ ਫ਼ਿਲਮ ਦੀ ਕਹਾਣੀ ਅਮਨ ਸੰਧੂ ਦੇ ਵੱਲੋਂ ਲਿਖੀ ਗਈ ਹੈ ਅਤੇ ਫ਼ਿਲਮ ਦੀ ਡਾਇਰੈਕਸ਼ਨ ਪਰਵੀਨ ਕੁਮਾਰ ਕਰ ਰਹੇ ਹਨ। ਇਹ ਫ਼ਿਲਮ ਅਗਲੇ ਸਾਲ ਯਾਨੀ ਕਿ 2027 ‘ਚ ਰਿਲੀਜ਼ ਹੋਵੇਗੀ।

ਸੈਂਡੀ ਸੰਧੂ ਹੈ ਮਸ਼ਹੂਰ ਗਾਇਕਾ
ਹੁਣ ਤੱਕ ਤੁਸੀਂ ਸੈਂਡੀ ਸੰਧੂ ਦੇ ਗਾਣੇ ਹੀ ਸੁਣੇ ਸਨ, ਪਰ ਹੁਣ ਉਹ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਵੀ ਨਜ਼ਰ ਆਏਗੀ। ਆਪਣੀ ਇਸ ਫ਼ਿਲਮ ਨੂੰ ਲੈ ਕੇ ਸੈਂਡੀ ਵੀ ਬਹੁਤ ਜ਼ਿਆਦਾ ਐਕਸਾਈਟਡ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਕਰਤਾਰ ਰਮਲਾ ਨੇ ਵੀ ਪੰਜਾਬੀ ਇੰਡਸਟਰੀ ‘ਤੇ ਲੰਮਾ ਸਮਾਂ ਰਾਜ ਕੀਤਾ ਹੈ।

ਜਿਸ ਕਾਰਨ ਸੈਂਡੀ ਸੰਧੂ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਘਰੋਂ ਹੀ ਮਿਲੀ ਸੀ।
ਸੈਂਡੀ ਅਕਸਰ ਆਪਣੀ ਅਦਾਕਾਰੀ ਦਾ ਮੁਜ਼ਾਹਰਾ ਆਪਣੇ ਵੀਡੀਓ ਰਾਹੀਂ ਕਰਦੇ ਰਹਿੰਦੇ ਹਨ, ਪਰ ਹੁਣ ਉਨ੍ਹਾਂ ਦਾ ਇਹ ਹੁਨਰ ਵੱਡੇ ਪਰਦੇ ‘ਤੇ ਨਜ਼ਰ ਆਏਗਾ।
- GTC Pollywood