ਨੀਰੂ ਬਾਜਵਾ ਤੇ ਸੰਨੀ ਸਿੰਘ ਦੀ ਫ਼ਿਲਮ ‘ਥਾਪੀ’ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ। ਇਸ ਟੀਜ਼ਰ ‘ਚ ਕੁੜੀਆਂ ਦੇ ਹੌਸਲੇ ਤੇ ਹਿੰਮਤ ਨੂੰ ਦਰਸਾਇਆ ਗਿਆ ਹੈ ਕਿ ਕੁੜੀਆਂ ਜੇ ਆਪਣੀ ਆਈ ‘ਤੇ ਆ ਜਾਣ ਤਾਂ ਉਹ ਕੁਝ ਵੀ ਕਰ ਗੁਜ਼ਰਦੀਆਂ ਹਨ । ਇਸ ਫ਼ਿਲਮ ‘ਚ ਨੀਰੂ ਬਾਜਵਾ ਤੇ ਸੰਨੀ ਸਿੰਘ ਮੁੱਖ ਭੂਮਿਕਾ ‘ਚ ਹਨ ।
Add GTC Pollywood on Google
ਨੀਰੂ ਬਾਜਵਾ ਤੇ ਸੰਨੀ ਸਿੰਘ ਦੀ ਫ਼ਿਲਮ ‘ਥਾਪੀ’ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ। ਇਸ ਟੀਜ਼ਰ ‘ਚ ਕੁੜੀਆਂ ਦੇ ਹੌਸਲੇ ਤੇ ਹਿੰਮਤ ਨੂੰ ਦਰਸਾਇਆ ਗਿਆ ਹੈ ਕਿ ਕੁੜੀਆਂ ਜੇ ਆਪਣੀ ਆਈ ‘ਤੇ ਆ ਜਾਣ ਤਾਂ ਉਹ ਕੁਝ ਵੀ ਕਰ ਗੁਜ਼ਰਦੀਆਂ ਹਨ । ਇਸ ਫ਼ਿਲਮ ‘ਚ ਨੀਰੂ ਬਾਜਵਾ ਤੇ ਸੰਨੀ ਸਿੰਘ ਮੁੱਖ ਭੂਮਿਕਾ ‘ਚ ਹਨ ।

ਨੀਰੂ ਬਾਜਵਾ ਨੇ ਇਸ ਫ਼ਿਲਮ ‘ਚ ਇੱਕ ਖਿਡਾਰੀ ਦਾ ਕਿਰਦਾਰ ਨਿਭਾਇਆ ਹੈ ਅਤੇ ਇਸ ਤੋਂ ਇਲਾਵਾ ਫ਼ਿਲਮ ‘ਚ ਸੁਖਵਿੰਦਰ ਚਾਹਲ, ਹਸ਼ਨੀਨ ਚੌਹਾਨ, ਸਾਵਨ ਰੂਪੋਵਾਲੀ, ਪਵਨ ਜੌਹਲ, ਸਿਮਰਨ ਚਾਹਲ, ਸੀਮਾ ਕੌਸ਼ਲ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।

ਫ਼ਿਲਮ ਅਗਲੇ ਮਹੀਨੇ ਸੋਲਾਂ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਫ਼ਿਲਮ ਦੀ ਕਹਾਣੀ ਤੇ ਡਾਇਰੈਕਸ਼ਨ ਜਗਦੀਪ ਵੜਿੰਗ ਦੇ ਵੱਲੋਂ ਕੀਤੀ ਗਈ ਹੈ। ਫ਼ਿਲਮ ਨੂੰ ਅਮਨਪ੍ਰੀਤ ਸਿੰਘ ਦੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।ਫ਼ਿਲਮ ਦਾ ਟੀਜ਼ਰ ਬੇਹੱਦ ਦਿਲਚਸਪ ਹੈ ਅਤੇ ਹੁਣ ਇਸ ਫ਼ਿਲਮ ਦੇ ਰਿਲੀਜ਼ ਦਾ ਬੇਸਬਰੀ ਦੇ ਨਾਲ ਫੈਨਸ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਫ਼ਿਲਮ ਦਾ ਮਿਊਜ਼ਿਕ
ਫ਼ਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਇਸ ਫ਼ਿਲਮ ‘ਚ ਜੋਤੀ ਨੂਰਾਂ, ਸਿਮਰਨ ਕੌਰ ਧਾਂਦਲੀ, ਅਫਸਾਨਾ ਖ਼ਾਨ, ਜਸਲੀਨ ਕੌਰ, ਦੀਪਕ ਢਿੱਲੋਂ ਅਤੇ ਸਿਮਰ ਕੌਰ ਦੀਆਂ ਆਵਾਜ਼ਾਂ ‘ਚ ਗੀਤ ਸੁਣਨ ਨੂੰ ਮਿਲਣਗੇ । ਇਨ੍ਹਾਂ ਗੀਤਾਂ ਦੇ ਬੋਲ ਹੈਪੀ ਰਾਏਕੋਟੀ ਤੇ ਹਰਮਨਜੀਤ ਸਿੰਘ ਦੇ ਵੱਲੋਂ ਲਿਖੇ ਗਏ ਹਨ।
- GTC Pollywood