logo
logo

ਫ਼ਿਲਮ ‘ਇਸ਼ਕਨਾਮਾ’ ਵੇਖਣ ਪਹੁੰਚਿਆ ਸ਼ਹਿਨਾਜ਼ ਗਿੱਲ ਦਾ ਪਰਿਵਾਰ, ਵੀਡੀਓ ਆਇਆ ਸਾਹਮਣੇ

ਬੀਤੇ ਦਿਨ ਸ਼ਹਿਨਾਜ਼ ਗਿੱਲ ਤੇ ਜੈ ਰੰਧਾਵਾ ਦੀ ਫ਼ਿਲਮ ‘ਇਸ਼ਕਨਾਮਾ’ ਰਿਲੀਜ਼ ਹੋਈ ਹੈ। ਜਿਸ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਪਹਿਲੇ ਦਿਨ ਵੱਡੀ ਗਿਣਤੀ ‘ਚ ਦਰਸ਼ਕ ਇਸ ਫ਼ਿਲਮ ਨੂੰ ਵੇਖਣ ਦੇ ਲਈ ਪਹੁੰਚੇ ।ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਦਾ ਪਰਿਵਾਰ ਵੀ ਇਸ ਫ਼ਿਲਮ ਨੂੰ ਵੇਖਣ ਦੇ ਲਈ ਪਹੁੰਚਿਆ ।ਜਿਸ ਦਾ ਇੱਕ ਵੀਡੀਓ ਵੀ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਸ਼ਹਿਨਾਜ਼ ਗਿੱਲ ਦੀ ਮਾਂ ਤੇ ਮਾਸੀ ਨਜ਼ਰ ਆ ਰਹੀਆਂ ਹਨ।

ਇਸ ਫ਼ਿਲਮ ਦੀ ਕਹਾਣੀ ਨਿੰਮੇ ਤੇ ਨਸੀਮਾ ਦੇ ਆਲੇ ਦੁਆਲੇ ਘੁੰਮਦੀ ਹੈ। ਜੋ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਪ੍ਰੇਮ ਕਹਾਣੀ ਨੂੰ ਬਿਆਨ ਕਰਦੀ ਹੈ। ਨਿੰਮਾ ਚੜ੍ਹਦੇ ਪੰਜਾਬ ਦਾ ਰਹਿਣ ਵਾਲਾ ਹੈ ਜਦੋਂਕਿ ਨਸੀਮਾ ਲਹਿੰਦੇ ਪੰਜਾਬ ਯਾਨੀ ਕਿ ਪਾਕਿਸਤਾਨ ਦੀ ਰਹਿਣ ਵਾਲੀ ਹੈ।

ਪਰ ਦੋਨਾਂ ਦਾ ਮੇਲ ਸਰਹੱਦਾਂ ਦੇ ਕਾਰਨ ਕਦੇ ਨਹੀਂ ਹੋ ਪਾਇਆ । ਪਰ ਨਿੰਮਾ ਨਸੀਮਾ ਨੂੰ ਮਿਲਣ ਦੇ ਲਈ ਕਈ ਵਾਰ ਆਪਣੀ ਜਾਨ ‘ਤੇ ਖੇਡ ਕੇ ਸਰਹੱਦੋਂ ਪਾਰ ਵੀ ਗਿਆ ਸੀ ।ਜਿਸ ਕਾਰਨ ਉਸ ਨੂੰ ਪੁਲਿਸ ਦੇ ਤਸ਼ਦਦ ਦਾ ਸ਼ਿਕਾਰ ਵੀ ਹੋਣਾ ਪਿਆ ਸੀ ਅਤੇ ਇਹੀ ਕੁਝ ਸਭ ਇਸ ਫ਼ਿਲਮ ‘ਚ ਦਰਸਾਇਆ ਗਿਆ ਹੈ। 

- GTC Pollywood

Top Stories