‘ਸਿੰਘ ਵਰਸਿਜ਼ ਕੌਰ-2’ ਦਾ ਟੀਜ਼ਰ ਅੱਜ ਰਿਲੀਜ਼ ਹੋਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਗਿੱਪੀ ਗਰੇਵਾਲ ਨੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਫ਼ਿਲਮ ‘ਚ ਸ਼ਹਿਨਾਜ਼ ਗਿੱਲ ਤੇ ਗਿੱਪੀ ਗਰੇਵਾਲ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ।ਇਸ ਤੋਂ ਇਲਾਵਾ ਰਘੁਵੀਰ ਬੋਲੀ, ਪ੍ਰਿੰਸ ਕੰਵਲਜੀਤ ਸਿੰਘ, ਹਾਰਬੀ ਸੰਘਾ, ਹਨੀ ਮੱਟੂ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।
Add GTC Pollywood on Google

_576fb0c4ee1cabab974105d6e9d5fcbc_1280X720.webp)
ਇਸ ਤੋਂ ਪਹਿਲਾਂ ਪਹਿਲੇ ਭਾਗ ‘ਚ ਗਿੱਪੀ ਗਰੇਵਾਲ ਤੇ ਸੁਰਵੀਨ ਚਾਵਲਾ ਦਿਖਾਈ ਦਿੱਤੇ ਸਨ। ਇਸ ਤੋਂ ਪਹਿਲਾਂ ਸ਼ਹਿਨਾਜ਼ ਗਿੱਲ ਫ਼ਿਲਮ ‘ਇਸ਼ਕਨਾਮਾ’ ‘ਚ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਮੁੱਖ ਕਿਰਦਾਰਾਂ ‘ਚ ਦਿਖਾਈ ਦਿੱਤੇ ਸਨ। ਸ਼ਹਿਨਾਜ਼ ਗਿੱਲ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਡਾਕਾ’ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਸਨ ।
_8c444a028e09134c5d8ff399b0a8ac09_1280X720.webp)
ਗਿੱਪੀ ਗਰੇਵਾਲ ਦਾ ਵਰਕ ਫ੍ਰੰਟ
ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ । ਹੁਣ ਤੱਕ ਉਹ ‘ਅਰਦਾਸ’, ‘ਅਰਦਾਸ ਕਰਾਂ’, ‘ਮਾਂ’ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।
- GTC Pollywood