ਦੀ ਗ੍ਰੇਟ ਪੰਜਾਬ ਰੌਬਰੀ’ ਫ਼ਿਲਮ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ। ਇਸ ਫ਼ਿਲਮ ਦੀ ਕਹਾਣੀ ਪੰਜਾਬ ‘ਚ ਹੋਈ ਵੱਡੀ ਡਕੈਤੀ ਦੀ ਕਹਾਣੀ ਨੂੰ ਦਰਸਾਏਗੀ ।ਫ਼ਿਲਮ ਦੇ ਮੁੱਖ ਕਿਰਦਾਰ ‘ਚ ਰਾਜ ਕੁੰਦਰਾ ਨਜ਼ਰ ਆਉਣਗੇ ।ਇਸ ਤੋਂ ਇਲਾਵਾ ਫ਼ਿਲਮ ‘ਚ ਮਹਾਬੀਰ ਭੁੱਲਰ, ਗ੍ਰੈਵਿਤਾ ਅਤੇ ਪਾਇਲ ਰਾਜਪੂਤ ਨਜ਼ਰ ਆਉਣਗੇ ।
Add GTC Pollywood on Google
‘ਦੀ ਗ੍ਰੇਟ ਪੰਜਾਬ ਰੌਬਰੀ’ ਫ਼ਿਲਮ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ। ਇਸ ਫ਼ਿਲਮ ਦੀ ਕਹਾਣੀ ਪੰਜਾਬ ‘ਚ ਹੋਈ ਵੱਡੀ ਡਕੈਤੀ ਦੀ ਕਹਾਣੀ ਨੂੰ ਦਰਸਾਏਗੀ ।ਫ਼ਿਲਮ ਦੇ ਮੁੱਖ ਕਿਰਦਾਰ ‘ਚ ਰਾਜ ਕੁੰਦਰਾ (Raj Kundra) ਨਜ਼ਰ ਆਉਣਗੇ ।ਇਸ ਤੋਂ ਇਲਾਵਾ ਫ਼ਿਲਮ ‘ਚ ਮਹਾਬੀਰ ਭੁੱਲਰ, ਗ੍ਰੈਵਿਤਾ ਅਤੇ ਪਾਇਲ ਰਾਜਪੂਤ ਨਜ਼ਰ ਆਉਣਗੇ । ਇਸ ਤੋਂ ਇਲਾਵਾ ਫ਼ਿਲਮ ‘ਚ ਹੋਰ ਕਈ ਕਲਾਕਾਰ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ।

ਫ਼ਿਲਮ ‘ਚ ਟੀਜ਼ਰ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਅਤੇ ਇਹ ਫ਼ਿਲਮ ਸੱਤ ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਨ੍ਹੀਂ ਦਿਨੀਂ ਫ਼ਿਲਮ ਦੇ ਮੁੱਖ ਅਦਾਕਾਰ ਰਾਜ ਕੁੰਦਰਾ ਆਪਣੀ ਇਸ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ ।ਉਨ੍ਹਾਂ ਨੇ ਬੀਤੇ ਦਿਨ ਆਪਣੀ ਮਾਂ ਦੇ ਨਾਲ ਮੁਹਾਲੀ ਦੇ ਇੱਕ ਗੁਰਦੁਆਰਾ ਸਾਹਿਬ ‘ਚ ਮੱਥਾ ਵੀ ਟੇਕਿਆ ਹੈ।

ਫ਼ਿਲਮ ‘ਮਿਹਰ’ ‘ਚ ਆ ਚੁੱਕੇ ਹਨ ਨਜ਼ਰ
ਰਾਜ ਕੁੰਦਰਾ ਇਸ ਤੋਂ ਪਹਿਲਾਂ ਫ਼ਿਲਮ ‘ਮਿਹਰ’ ‘ਚ ਨਜ਼ਰ ਆ ਚੁੱਕੇ ਹਨ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਗੀਤਾ ਬਸਰਾ ਨਜ਼ਰ ਆਏ ਸਨ ।ਜਿਸ ਤੋਂ ਬਾਅਦ ਹੁਣ ਉਹ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਧੱਕ ਪਾਉਣ ਜਾ ਰਹੇ ਹਨ।
ਸਿੱਖੀ ਸਰੂਪ ਧਾਰਿਆ
ਰਾਜ ਕੁੰਦਰਾ ਨੇ ਪੂਰਾ ਸਿੱਖੀ ਸਰੂਪ ਧਾਰਿਆ ਹੋਇਆ ਹੈ ਅਤੇ ਉਹ ਅਕਸਰ ਸਿਰ ‘ਤੇ ਦਸਤਾਰ ਨਾਲ ਨਜ਼ਰ ਆਉਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦਾੜ੍ਹੀ ਵੀ ਰੱਖ ਲਈ ਹੈ ਅਤੇ ਇਸੇ ਰੂਪ ‘ਚ ਅੱਜ ਕੱਲ੍ਹ ਉਹ ਦਿਖਾਈ ਦੇ ਰਹੇ ਹਨ ।
- GTC Pollywood