logo
logo

' THE LAST VOICE NOTE' ਫ਼ਿਲਮ ਦਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ ਸਾਊਥ ਏਸ਼ੀਆ ‘ਚ ਹੋਵੇਗਾ ਪ੍ਰੀਮੀਅਰ

‘ਦੀ ਲਾਸਟ ਵਾਇਸ ਨੋਟ’ ਫ਼ਿਲਮ ਦਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ ਸਾਊਥ ਏਸ਼ੀਆ ਟੋਰਾਂਟੋ ‘ਚ ਪ੍ਰੀਮੀਅਰ ਬਾਰਾਂ ਅਕਤੂਬਰ ਨੂੰ ਹੋਵੇਗਾ।ਇਸ ਫ਼ਿਲਮ ਨੂੰ ਜੱਸੀ ਮਾਨ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਫ਼ਿਲਮ ਦੀ ਕਹਾਣੀ ਲਾਈਫ ਵਿਦ ਪ੍ਰਭ ਦੇ ਵੱਲੋਂ ਲਿਖੀ ਗਈ ਗਈ ਹੈ।ਇਸ ਫ਼ਿਲਮ ‘ਚ ਮੁੱਖ ਕਿਰਦਾਰ ਨਿਭਾਏ ਹਨ ਸਰਦਾਰ ਸੋਹੀ, ਜੋਬਨ ਸਿੰਘ ਅਤੇ ਪ੍ਰਕਾਸ਼ ਗਾਧੂ ਨੇ।

ਇਸ ਫ਼ਿਲਮ ਦਾ ਪ੍ਰੀਮੀਅਰ ਟੋਰਾਂਟੋ ‘ਚ ਬਾਰਾਂ ਅਕਤੂਬਰ,ਦਿਨ ਸੋਮਵਾਰ, ਸਿਨੇਪਲੈਕਸ ਸਿਨੇਮਾ  ਕੋਰਟਨੀਪਾਰਕ  110 ਡਰਾਈਵ ਈਸਟ, ਮਿਸੀਸਾਗਾ ‘ਚ ਹੋਵੇਗਾ। ਇਸ ਬਾਰੇ ਫ਼ਿਲਮ ਦੇ ਡਾਇਰੈਕਟਰ ਜੱਸੀ ਮਾਨ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਇਸ ਮਾਣ ਮੱਤੇ ਪਲ ਬਾਰੇ ਸਾਂਝਾ ਕਰਦੇ ਹੋਏ ਲਿਖਿਆ “ਬਹੁਤ ਹੀ ਧੰਨਵਾਦੀ ਭਾਵਨਾ ਦੇ ਨਾਲ ਸਾਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਕਿ ‘ਦੀ ਲਾਸਟ ਵੋਇਸ ਨੋਟ’ ਨੂੰ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ਼ ਸਾਊਥ ਏਸ਼ੀਆ ਟੋਰਾਂਟੋ ਦੇ ਲਈ ਅਧਿਕਾਰਤ ਤੌਰ ‘ਤੇ ਚੁਣਿਆ ਗਿਆ ਹੈ।  

- GTC Pollywood

Top Stories