ਦੀਵਾਲੀ ਦਾ ਤਿਉਹਾਰ ਜਿੱਥੇ ਹਰ ਪਾਸੇ ਖੁਸ਼ੀਆਂ ਅਤੇ ਰੌਸ਼ਨੀਆਂ ਲੈ ਕੇ ਆਉਂਦਾ ਹੈ, ਉੱਥੇ ਹੀ ਕਈ ਵਾਰ ਇਹ ਖਾਸ ਮੌਕੇ ਆਪਣੇ ਵਿਛੜੇ ਹੋਏ ਪਿਆਰਿਆਂ ਦੀ ਯਾਦ ਵੀ ਤਾਜ਼ਾ ਕਰ ਦਿੰਦੇ ਹਨ। ਇਸੇ ਤਰ੍ਹਾਂ ਦੀਵਾਲੀ ਦੇ ਮੌਕੇ ’ਤੇ ਵਰੋਣਿਕਾ ਖੋਸਲਾ ਵੀ ਮਰਹੂਮ ਬਾਡੀ ਬਿਲਡਰ ਵਰਿੰਦਰ ਘੁੰਮਣ ਨੂੰ ਯਾਦ ਕਰਕੇ ਭਾਵੁਕ ਹੋ ਗਈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਭਾਵੁਕ ਪੋਸਟ ਸਾਂਝੀ ਕਰਦਿਆਂ ਆਪਣੇ ਦਿਲ ਦੀਆਂ ਭਾਵਨਾਵਾਂ ਬਿਆਨ ਕੀਤੀਆਂ।
Add GTC Pollywood on Google

ਵਰੋਣਿਕਾ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਜਦੋਂ ਵਰਿੰਦਰ ਉਨ੍ਹਾਂ ਦੇ ਨਾਲ ਹੁੰਦੇ ਸਨ ਤਾਂ ਹਰ ਦਿਨ ਦੀਵਾਲੀ ਵਰਗਾ ਲੱਗਦਾ ਸੀ, ਪਰ ਹੁਣ ਉਹ ਉਨ੍ਹਾਂ ਦੀਆਂ ਯਾਦਾਂ ਦੇ ਚਾਨਣ ਨਾਲ ਹੀ ਦੀਵਾਲੀ ਮਨਾਉਂਦੇ ਹਨ। ਉਨ੍ਹਾਂ ਦੇ ਇਹ ਸ਼ਬਦ ਵਿਛੋੜੇ ਦੇ ਦਰਦ ਅਤੇ ਕਿਸੇ ਆਪਣੇ ਦੀਆਂ ਯਾਦਾਂ ਨਾਲ ਜੁੜੇ ਪਿਆਰ ਨੂੰ ਬਿਆਨ ਕਰਦੇ ਹਨ।

ਉਨ੍ਹਾਂ ਨੇ ਅੱਗੇ ਲਿਖਿਆ ਕਿ ਪਿਆਰ, ਸ਼ਾਂਤੀ ਅਤੇ ਖੁਸ਼ੀਆਂ ਦਾ ਚਾਨਣ ਹਮੇਸ਼ਾ ਹਰ ਦਿਲ ਅਤੇ ਹਰ ਘਰ ਵਿੱਚ ਬਣਿਆ ਰਹੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰਿਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਵਰੋਣਿਕਾ ਦੀ ਇਸ ਪੋਸਟ ਦਾ ਸਭ ਤੋਂ ਭਾਵੁਕ ਹਿੱਸਾ ਉਹ ਸੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ ਕੁਝ ਚਾਨਣ ਕਦੇ ਮੱਧਮ ਨਹੀਂ ਪੈਂਦੇ ਅਤੇ ਕੁਝ ਰਿਸ਼ਤੇ ਕਦੇ ਖ਼ਤਮ ਨਹੀਂ ਹੁੰਦੇ। ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਨੇ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਧਿਆਨ ਖਿੱਚਿਆ ਹੈ।
ਦੱਸ ਦੇਈਏ ਕਿ ਵਰਿੰਦਰ ਘੁੰਮਣ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲੇ ਅਤੇ ਕਰੀਬੀ ਉਨ੍ਹਾਂ ਨੂੰ ਲਗਾਤਾਰ ਯਾਦ ਕਰ ਰਹੇ ਹਨ। ਦੀਵਾਲੀ ਵਰਗੇ ਖੁਸ਼ੀ ਦੇ ਮੌਕੇ ’ਤੇ ਵਰੋਣਿਕਾ ਵੱਲੋਂ ਸਾਂਝੀ ਕੀਤੀ ਗਈ ਇਹ ਪੋਸਟ ਦੱਸਦੀ ਹੈ ਕਿ ਆਪਣੇ ਪਿਆਰਿਆਂ ਦੀਆਂ ਯਾਦਾਂ ਹਮੇਸ਼ਾ ਦਿਲਾਂ ਵਿੱਚ ਜਿਊਂਦੀਆਂ ਰਹਿੰਦੀਆਂ ਹਨ।
- GTC Pollywood