ਅਦਾਕਾਰਾ ਜਤਿੰਦਰ ਕੌਰ ਨੂੰ ਬੀਤੇ ਦਿਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਅਦਾਕਾਰਾ ਨੇ ਸਭ ਨੂੰ ਸੰਬੋਧਨ ਕਰਦੇ ਹੋਏ ਆਪਣੀ ਮੌਤ ਦੀ ਫੇਕ ਖ਼ਬਰ ਲਾਉਣ ਵਾਲਿਆਂ ਨੂੰ ਕਿਹਾ ਕਿ ਜਿਨ੍ਹਾਂ ਨੇ ਵੀ ਮੇਰੀ ਉਹ ਫੋਟੋ ਪਾਈ ਏ ਕਿ ਮਰ ਗਏ ਨੇ, ਮਰ ਗਏ ਨੇ। ਮਰ ਤਾਂ ਮੈਂ ਜਾਣਾ ਹੀ ਹੈ ਇੱਕ ਦਿਨ, ਪਰ ਇਹ ਸਨਮਾਨ ਲੈਣ ਵੀ ਤਾਂ ਮੈਂ ਆਉਣਾ ਹੀ ਸੀ ਨਾ। ਮੈਂ ਉਨ੍ਹਾਂ ਦੀ ਗੱਲ ਕਹਿ ਰਹੀ ਹੈ ਜਿਨ੍ਹਾਂ ਨੇ ਵਿਊਜ਼ ਲੈਣ ਦੀ ਖਾਤਿਰ ਤੇ ਆਪਣਾ ਪੇਜ ਚਲਾਉਣ ਦੀ ਖਾਤਿਰ ਇਹ ਸਭ ਕੁਝ ਚਲਾਇਆ ਹੈ।
Add GTC Pollywood on Google

ਮੈਂ ਉਨ੍ਹਾਂ ਨੂੰ ਕਹਿੰਦੀ ਹਾਂ ਕਿ ‘ਚਾਰ ਤਿਣਕੇ ਜਲਾਨੇ ਸੇ ਕਯਾ ਮਿਲ ਗਿਆ।ਮਿਟ ਸਕਾ ਨਾ ਜ਼ਮਾਨੇ ਸੇ ਮੇਰਾ ਵਜੂਦ।ਮੁਝ ਪੇ ਬਿਜਲੀ ਗਿਰਾਓ ਤੋ ਕੁਛ ਬਾਤ ਹੈ।ਆਸ਼ਿਆਨਾ ਜਲਾਨੇ ਸੇ ਕਯਾ ਫਾਇਦਾ’। ਜਤਿੰਦਰ ਕੌਰ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਜਤਿੰਦਰ ਕੌਰ ਦਾ ਵਰਕ ਫ੍ਰੰਟ
ਜਤਿੰਦਰ ਕੌਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਆਪਣੀ ਸ਼ੁਰੂਆਤ ਦੂਰਦਰਸ਼ਨ ਤੋਂ ਕੀਤੀ ਸੀ । ਹਰਭਜਨ ਜੱਬਲ ਦੇ ਨਾਲ ਉਹ ਕਈ ਸੀਰੀਅਲ ‘ਚ ਨਜ਼ਰ ਆਏ ਸਨ ।
- GTC Pollywood