logo
logo

ਟਾਈਗਰ ਸ਼ਰਾਫ ਫਾਇਰਿੰਗ ਮਾਮਲੇ ‘ਚ ਵੱਡਾ ਖੁਲਾਸਾ, ਆਮਿਰ ਖ਼ਾਨ ਸੀ ਨਿਸ਼ਾਨੇ ‘ਤੇ,ਹੋਈ ਸੀ ਕਈ ਵਾਰ ਰੇਕੀ

ਟਾਈਗਰ ਸ਼ਰਾਫ ਫਾਇਰਿੰਗ ਮਾਮਲੇ ‘ਚ ਇੱਕ ਤੋਂ ਬਾਅਦ ਇੱਕ ਨਵੇਂ ਖੁਲਾਸੇ ਹੋ ਰਹੇ ਹਨ ।ਇਸ ਮਾਮਲੇ ਦੀ ਜਾਂਚ ‘ਚ ਹੁਣ ਖੁਲਾਸਾ ਹੋੋਇਆ ਹੈ ਕਿ ਹਮਲਾਵਰਾਂ ਨੇ ਟਾਈਗਰ ‘ਤੇ ਹਮਲੇ ਤੋਂ ਪਹਿਲਾਂ ਸੁਪਰ ਸਟਾਰ ਆਮਿਰ ਖ਼ਾਨ ਦੇ ਘਰ ਦੀ ਰੇਕੀ ਕੀਤੀ ਸੀ।ਟਾਈਗਰ ਤੋਂ ਪਹਿਲਾਂ ਆਮਿਰ ਖ਼ਾਨ ਹੀ ਉਨ੍ਹਾਂ ਦਾ ਪਹਿਲਾ ਨਿਸ਼ਾਨਾ ਸੀ ।ਹਮਲਾਵਰਾਂ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਟਾਈਗਰ ਉਨ੍ਹਾਂ ਦਾ ਪਹਿਲਾ ਨਿਸ਼ਾਨਾ ਨਹੀਂ ਸਨ।ਇਸ ਤੋਂ ਪਹਿਲਾਂ ਉਹ ਆਮਿਰ ਖ਼ਾਨ ਨੂੰ ਨਿਸ਼ਾਨਾ ਬਨਾਉਣ ਦਾ ਪਲਾਨ ਕਰ ਰਹੇ ਸਨ।

ਹਾਲਾਂਕਿ ਹਾਲੇ ਇਸ ਦਾਅਵੇ ਦੀ ਅਧਿਕਾਰਤ ਪੁਸ਼ਟੀ ਹੋਣੀ ਹਾਲੇ ਬਾਕੀ ਹੈ। ਦੱਸਿਆ ਜਾ ਰਿਹਾ ਹੈ ਕਿ ਆਮਿਰ ਖ਼ਾਨ ‘ਤੇ ਹਮਲਾ ਕਰਨ ਦੇ ਲਈ ਮੁੰਬਈ ਸਥਿਤ ਉਨ੍ਹਾਂ ਦੇ ਘਰ ਦੀ ਤਿੰਨ ਵਾਰ ਰੇਕੀ ਕੀਤੀ ਗਈ ਸੀ ਅਤੇ ਉਨ੍ਹਾਂ ਦੀ ਹਰ ਗਤੀਵਿਧੀ ਤੇ ਨਜ਼ਰ ਰੱਖੀ ਜਾ ਰਹੀ ਸੀ ।ਹਾਲਾਂਕਿ ਉਨ੍ਹਾਂ ਦਾ ਕਈ ਵਾਰ ਪਿੱਛਾ ਕੀਤਾ ਗਿਆ ਸੀ, ਪਰ ਹਮਲਾਵਰਾਂ ਨੂੰ ਢੁੱਕਵਾਂ ਮੌਕਾ ਨਹੀਂ ਸੀ ਮਿਲ ਸਕਿਆ।

ਜਿਸ ਕਾਰਨ ਟਾਈਗਰ ਸ਼ਰਾਫ ਇਸ ਹਮਲੇ ‘ਚ ਵਾਲ ਵਾਲ ਬਚ ਗਏ ਸਨ।ਦੱਸ ਦਈਏ ਕਿ ਬੀਤੀ ਅਠਾਰਾਂ ਅਕਤੂਬਰ ਨੂੰ ਟਾਈਗਰ ਸ਼ਰਾਫ ‘ਤੇ ਜਾਨਲੇਵਾ ਹਮਲਾ ਹੋੋਇਆ ਸੀ ।ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ‘ਤੇ ਤਾਬੜ ਤੋੜ ਗੋਲੀਆਂ ਚਲਾਈਆਂ ਸਨ । ਪਰ ਖੁਸ਼ਕਿਸਮਤੀ ਦੇ ਨਾਲ ਟਾਈਗਰ ਸੁਰੱਖਿਅਤ ਬਚ ਗਿਆ ਸੀ।

- GTC Pollywood

Top Stories