logo
logo

ਅੰਮ੍ਰਿਤ ਵੇਲੇ ਦੀ ਰੂਹਾਨੀ ਬਖਸ਼ਿਸ਼, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਤੇ ਸ਼ਬਦ ਕੀਰਤਨ ਦਾ ਵੇਖੋ ਸਿੱਧਾ ਪ੍ਰਸਾਰਣ, ਜੀਟੀਸੀ ਪੰਜਾਬੀ ‘ਤੇ

ਜੀਟੀਸੀ ਪੰਜਾਬੀ ਦੇ ਦੇਸ਼ ਵਿਦੇਸ਼ ‘ਚ ਬੈਠੇ ਦਰਸ਼ਕਾਂ ਦੇ ਲਈ ਖੁਸ਼ਖਬਰੀ ਹੈ। ਉਹ ਇਹ ਹੈ ਕਿ ਹੁਣ ਤੁਸੀਂ ਰੋਜ਼ਾਨਾ ਜੀਟੀਸੀ ਪੰਜਾਬੀ ‘ਤੇ ਗੁਰਬਾਣੀ ਤੇ ਸ਼ਬਦ ਕੀਰਤਨ ਦਾ ਅਨੰਦ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮਾਣ ਸਕਦੇ ਹੋ।ਇਸ ਪਵਿੱਤਰ ਕਾਰਜ ਦੀ ਸ਼ੁਰੂਆਤ 6  ਅਗਸਤ ਯਾਨੀ ਅੱਜ ਤੋਂ ਹੋ ਚੁੱਕੀ ਹੈ ਅਤੇ ਹੁਣ ਤੁਸੀਂ ਰੋਜ਼ਾਨਾ ਗੁਰਬਾਣੀ ਤੇ ਸ਼ਬਦ ਕੀਰਤਨ ਦਾ ਅਨੰਦ ਮਾਣ ਸਕਦੇ ਹੋ ਅੰਮ੍ਰਿਤ ਵੇਲੇ, ਯਾਨੀ ਕਿ ਸਵੇਰੇ 3 ਵੱਜ ਕੇ 15 ਮਿੰਟ ਤੋਂ ।ਜੀਟੀਸੀ ਪੰਜਾਬੀ ‘ਤੇ ਹੋਣ ਵਾਲੇ ਇਸ ਲਾਈਵ ਪ੍ਰਸਾਰਣ ਦਾ ਲਾਭ ਦੇਸ਼ ਵਿਦੇਸ਼ ‘ਚ ਬੈਠੀਆਂ ਸੰਗਤਾਂ ਉਠਾ ਕੇ ਆਪਣਾ ਜੀਵਨ ਸਫਲ ਕਰ ਸਕਦੀਆਂ ਨੇ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਬਾਣੀ ਤੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਕਰਨ ਦਾ ਸੁਭਾਗ ਜੀਟੀਸੀ ਪੰਜਾਬੀ ਨੂੰ ਪ੍ਰਾਪਤ ਹੋਇਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਤੇ ਸ਼ਬਦ ਕੀਰਤਨ ਦੇ ਸਿੱਧੇ ਪ੍ਰਸਾਰਣ ਦੇ ਨਾਲ ਸੰਗਤਾਂ ਘਰ ਬੈਠੇ ਹੀ ਗੁਰੁ ਸਾਹਿਬ ਦੀ ਹਜ਼ੂਰੀ ‘ਚ ਜੁੜਿਆ ਹੋਇਆ ਮਹਿਸੂਸ ਕਰਨਗੀਆਂ।

ਦੱਸ ਦਈਏ ਕਿ ਜੀਟੀਸੀ ਪੰਜਾਬੀ ਦੇ ਵੱਲੋਂ ਦਰਸ਼ਕਾਂ ਦੀ ਦਿਲਚਸਪੀ ਨੂੰ ਧਿਆਨ ‘ਚ ਰੱਖਦੇ ਹੋਏ ਹੋਰ ਵੀ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ । ਇਸ ਤੋਂ ਇਲਾਵਾ ਧਾਰਮਿਕ ਤੇ ਸੱਭਿਆਚਾਰ ਨੂੰ ਵਧਾਵਾ ਦੇਣ ਦੇ ਲਈ ਵੀ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ ।ਤੁਸੀਂ ਵੀ ਤਰੋ ਤਾਜ਼ਾ ਖ਼ਬਰਾਂ, ਧਾਰਮਿਕ ਸਮਾਗਮ ਤੇ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਜੁੜੇ ਰਹੋ ਜੀਟੀਸੀ ਪੰਜਾਬੀ ਦੇ ਨਾਲ । 

- GTC Pollywood

Top Stories