logo
logo

ਜੱਸੀ ਗਿੱਲ ਦੀ ਮਾਂ ਦੇ ਭੋਗ ਤੇ ਅੰਤਿਮ ਅਰਦਾਸ ‘ਚ ਪਹੁੰਚੇ ਪਰਮੀਸ਼ ਵਰਮਾ, ਜਯਾ ਕਿਸ਼ੋਰੀ, ਗਾਇਕ ਰਵਨੀਤ ਸਿੰਘ

  ਗਾਇਕ ਜੱਸੀ ਗਿੱਲ ਦੀ ਮਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਜੰਡਾਲੀ ਵਿਖੇ ਹੋਈ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ । ਗਾਇਕ ਪਰਮੀਸ਼ ਵਰਮਾ ਵੀ ਅੰਤਿਮ ਅਰਦਾਸ ‘ਚ ਪਹੁੰਚੇ । ਇਸ ਦੇ ਨਾਲ ਹੀ ਦੇਸੀ ਕਰਿਊ ਵਾਲਾ ਸੱਤਾ ਵੀ ਪਹੁੰਚਿਆ ਅਤੇ ਗਾਇਕ ਰਵਨੀਤ ਸਿੰਘ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਹੋਰ ਕਈ ਸਿਤਾਰੇ ਵੀ ਗਾਇਕ ਦੀ ਮਾਂ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਤੇ ਉਨ੍ਹਾਂ ਦੀ ਮਾਂ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਕੀਤੀ। 

ਬੀਤੇ ਦਿਨੀਂ ਹੋਇਆ ਸੀ ਦਿਹਾਂਤ 

ਜੱਸੀ ਗਿੱਲ ਦੀ ਮਾਤਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਉਹ ਕੈਂਸਰ ਦੀ ਬੀਮਾਰੀ ਦੇ ਨਾਲ ਪੀੜਤ ਸਨ ਅਤੇ ਗੁੜਗਾਂਵ ਦੇ ਇੱਕ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । ਪਰ ਇਸੇ ਦੌਰਾਨ ਉਹਨਾਂ ਦਾ ਦਿਹਾਂਤ ਹੋ ਗਿਆ।

ਜੱਸੀ ਗਿੱਲ ਆਪਣੀ ਮਾਂ ਦੇ ਬਹੁਤ ਕਰੀਬ ਸਨ ਅਤੇ ਇੱਕ ਵਾਰ ਉਨ੍ਹਾਂ ਨੇ ਆਪਣੀ ਮਾਂ ਦੇ ਨਾਲ ਜੁੜਿਆ ਕਿੱਸਾ ਵੀ ਸਾਂਝਾ ਕੀਤਾ ਸੀ ਕਿ ਗਾਇਕੀ ਦੇ ਖੇਤਰ ਆਪਣਾ ਨਾਮ ਬਨਾਉਣ ਦੇ ਲਈ ਜਦੋਂ ਉਹ ਸੰਘਰਸ਼ ਕਰ ਰਹੇ ਸਨ ਤਾਂ ਉਨ੍ਹਾਂ ਦੀ ਮਾਂ ਜੋ ਕਿ ਦੁਧਾਰੂ ਪਸ਼ੂਆਂ ਦਾ ਦੁੱਧ ਵੇਚਦੇ ਸਨ।

 

ਸਾਰੇ ਪੈਸੇ ਦਾ ਹਿਸਾਬ ਉਹੀ ਰੱਖਦੇ ਸਨ ਤਾਂ ਜਦੋਂ ਵੀ ਜੱਸੀ ਨੂੰ ਮਿਊਜ਼ਿਕ ਦੇ ਨਾਲ ਸਬੰਧਤ ਇੰਸਟਰੂਮੈਂਟਸ ਖਰੀਦਣੇ ਹੁੰਦੇ ਸਨ ਤਾਂ ਉਹਨਾਂ ਦੀ ਮਾਂ ਪੈਸੇ ਦਿੰਦੀ ਹੁੰਦੀ ਸੀ। ਮਾਂ ਦੇ ਦਿਹਾਂਤ ਦੇ ਕਾਰਨ ਜੱਸੀ ਗਿੱਲ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ।

- GTC Pollywood

Top Stories