logo
logo

‘ਸੁਰਤਾਜ ਆਫ਼ ਪੰਜਾਬ’ ਦੇ ਅੱਜ ਦੇ ਸ਼ੋਅ ‘ਚ ਵੇਖੋ ‘ਇਮਤਿਹਾਨ-ਏ-ਇਸ਼ਕ’ ਰਾਊਂਡ

ਜੀਟੀਸੀ ਪੰਜਾਬੀ ਦਾ ਸ਼ੋਅ ‘ਸੁਰਤਾਜ ਆਫ਼ ਪੰਜਾਬ’ ਪੜਾਅ ਦਰ ਪੜਾਅ ਅੱਗੇ ਵਧ ਰਿਹਾ ਹੈ । ਇਸ ਸ਼ੋਅ ਦਾ ਸਟੂਡੀਓ ਰਾਊਂਡ ਚੱਲ ਰਿਹਾ ਹੈ । ਜਿਸ ‘ਚ ਪ੍ਰਤੀਭਾਗੀ ਵੱਖ ਵੱਖ ਰਾਊਂਡ ‘ਚ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਇਮਤਿਹਾਨ-ਏ-ਇਸ਼ਕ ਰਾਊਂਡ ‘ਚ ਪ੍ਰਤੀਭਾਗੀ ਆਪਣਾ ਹੁਨਰ ਵਿਖਾ ਰਹੇ ਹਨ।ਜਿਸ ‘ਚ ਜੱਜ ਸਾਹਿਬਾਨ ਜੈਦੇਵ ਕੁਮਾਰ,ਜੋਤੀਕਾ ਟਾਂਗਰੀ ਤੇ ਗੁਰਮੀਤ ਸਿੰਘ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ।

ਇਸ ਤੋਂ ਇਲਾਵਾ ਮਹਿਮਾਨ ਜੱਜ ਦੇ ਤੌਰ ‘ਤੇ ਮਨਜਿੰਦਰ ਗੁਲਸ਼ਨ ਤੇ ਬਲਕਾਰ ਅਣਖੀਲਾ ਵੀ ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ। ਇਸ ਤੋਂ ਪਹਿਲਾਂ ਪੰਜਾਬ ਭਰ ਤੋਂ ਇਨ੍ਹਾਂ ਪ੍ਰਤੀਭਾਗੀਆਂ ਦੇ ਆਡੀਸ਼ਨ ਕਰਵਾਏ ਗਏ ਸਨ ਅਤੇ ਹੁਣ ਜੱਜ ਸਾਹਿਬਾਨ ਇਨ੍ਹਾਂ ਪ੍ਰਤੀਭਾਗੀਆਂ ਨੂੰ ਹਰ ਕਸੌਟੀ ਤੇ ਪਰਖ ਰਹੇ ਹਨ । 

ਦਰਸ਼ਕਾਂ ਦੇ ਮਨੋਰੰਜਨ ਨੂੰ ਧਿਆਨ ‘ਚ ਰੱਖਦੇ ਹੋਏ ਹੋਰ ਵੀ ਕਈ ਸ਼ੋਅ ਸ਼ੁਰੂ ਕੀਤੇ ਗਏ ਹਨ।ਜਿਸ ‘ਚ ਟਾਕ ਸ਼ੋਅ,ਸ਼ਾਰਟ ਮੂਵੀਜ਼, ਗੀਤ ਤੇ ਹੋਰ ਵੀ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਚਲਾਏ ਜਾ ਰਹੇ ਹਨ।ਤੁਸੀਂ ਵੀ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ ਜੁੜੇ ਰਹੋ ਜੀਟੀਸੀ ਪੰਜਾਬੀ ਦੇ ਨਾਲ । ਇਸ ਸ਼ੋਅ ਦਾ ਪ੍ਰਸਾਰਣ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ ਸੱਤ ਵਜੇ ਕੀਤਾ ਜਾਂਦਾ ਹੈ।  

- GTC Pollywood

Top Stories