logo
logo

ਬਾਦਸ਼ਾਹ ਦੀ ਪਤਨੀ ਈਸ਼ਾ ਰਿਖੀ ਦੀ ਪੋਸਟ ਹੋਈ ਵਾਇਰਲ, “ਹਰ ਤੂਫ਼ਾਨ ਇੱਕ ਸਬਕ ਹੈ”

ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਦੇ ਮੰਨੇ ਪ੍ਰਮੰਨੇ ਰੈਪਰ ਬਾਦਸ਼ਾਹ ਦੀ ਪਤਨੀ ਦੀ ਪੋਸਟ ਵਾਇਰਲ ਹੋ ਰਹੀ ਹੈ।ਜਿਸ ‘ਚ ਅਦਾਕਾਰਾ ਨੇ ਲਿਖਿਆ “ਹਰ ਤੂਫ਼ਾਨ ਇੱਕ ਸਬਕ ਹੈ”। ਈਸ਼ਾ ਰਿਖੀ ਦੀ ਇਹ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਫੈਨਸ ਵੀ ਇਸ ‘ਤੇ ਕਈ ਕਿਆਸ ਲਗਾ ਰਹੇ ਹਨ, ਕੁਝ ਦਾ ਤਾਂ ਇਹ ਮੰਨਣਾ ਹੈ ਕਿ ਦੋਵਾਂ ਦੇ ਵਿਚਕਾਰ ਕੁਝ ਵੀ ਠੀਕ ਨਹੀਂ ਚੱਲ ਰਿਹਾ ।

ਚਾਰ ਮਹੀਨੇ ਪਹਿਲਾਂ ਕੀਤਾ ਸੀ ਵਿਆਹ 

ਈਸ਼ਾ ਰਿਖੀ ਤੇ ਬਾਦਸ਼ਾਹ ਨੇ ਚਾਰ ਮਹੀਨੇ ਪਹਿਲਾਂ ਹੀ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ‘ਚ ਵਿਆਹ ਕਰਵਾਇਆ ਸੀ। ਜਿਸ ਦੀਆਂ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ। ਦੱਸ ਦਈਏ ਕਿ ਈਸ਼ਾ ਰਿਖੀ ਦੇ ਨਾਲ ਅਫੇਅਰ ਦੀਆਂ ਖ਼ਬਰਾਂ ਵੀ ਕਈ ਵਾਰ ਸਾਹਮਣੇ ਆਈਆਂ ਸਨ, ਪਰ ਦੋਵਾਂ ਨੇ ਇਸ ਮਾਮਲੇ ਤੇ ਕਦੇ ਵੀ ਖੁੱਲ੍ਹ ਕੇ ਗੱਲਬਾਤ ਨਹੀਂ ਸੀ ਕੀਤੀ।

ਜਿਸ ਤੋਂ ਬਾਅਦ ਦੋਵਾਂ ਨੇ ਗੁੱਪਚੁੱਪ ਤਰੀਕੇ ਦੇ ਨਾਲ ਵਿਆਹ ਕਰਵਾ ਲਿਆ ਸੀ ।ਪਰ ਹੁਣ ਈਸ਼ਾ ਰਿਖੀ ਦੀ ਇਹ ਪੋਸਟ ਵੇਖ ਕੇ ਫੈਨਸ ਹੈਰਾਨ ਹਨ । ਬਾਦਸ਼ਾਹ ਦਾ ਅਸਲੀ ਨਾਅ ਪ੍ਰਤੀਕ ਸਿੰਘ ਸਿਸੋਦੀਆ ਹੈ ਅਤੇ ਉਹਨਾਂ ਦੀ ਮਾਂ ਪੰਜਾਬੀ ਹੈ ਜਦੋਂਕਿ ਪਿਤਾ ਦਾ ਸਬੰਧ ਹਰਿਆਣਾ ਦੇ ਨਾਲ ਹੈ। 

ਬਾਦਸ਼ਾਹ ਦਾ ਵਰਕ ਫ੍ਰੰਟ

ਬਾਦਸ਼ਾਹ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਪਿਛਲੇ ਕਈ ਸਾਲਾਂ ਤੋਂ ਉਹ ਬਾਲੀਵੁੱਡ ਤੇ ਪੰਜਾਬੀ ਸੰਗੀਤ ਜਗਤ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਆਪਣੇ ਰੈਪ ਦੇ ਨਾਲ ਗੀਤਾਂ ਨੂੰ ਚਾਰ ਚੰਨ ਲਾਏ ਹਨ ।

- GTC Pollywood

Top Stories