logo
logo

ਸਿੱਪੀ ਗਰੇਵਾਲ ਦੇ ਭਰਾ ਦਾ ਜਨਮ ਦਿਨ, ਭਤੀਜੀ ਨੇ ਸਾਂਝਾ ਕੀਤਾ ਖੂਬਸੂਰਤ ਵੀਡੀਓ

ਗਿੱਪੀ ਗਰੇਵਾਲ ਦੇ ਭਰਾ ਦਾ ਬੀਤੇ ਦਿਨ ਜਨਮ ਦਿਨ ਸੀ । ਜਿਸ ਨੂੰ ਸਿੱਪੀ ਗਿੱਲ ਨੇ ਆਪਣੇ ਪਰਿਵਾਰ ਦੇ ਨਾਲ ਮਨਾਇਆ। ਇਸ ਬਰਥਡੇ ਸੈਲੀਬ੍ਰੇਸ਼ਨ ਦਾ ਇੱਕ ਵੀਡੀਓ ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਪੀ ਗਰੇਵਾਲ ਦਾ ਪਰਿਵਾਰ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ ਅਤੇ ਮੁਸਕਾਨ ਗਰੇਵਾਲ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ “ਡੈਡੀ ਦਾ ਬਰਥਡੇ ਮੈਲਬੋਰਨ ‘ਚ ਸੈਲੀਬ੍ਰੇਟ ਕੀਤਾ”।

ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਵੀਡੀਓ ‘ਚ  ਤੁਸੀਂ ਵੇਖ ਸਕਦੇ ਹੋ ਕਿ ਸਿੱਪੀ ਗਿੱਲ ਨੇ ਬੜੀ ਹੀ ਸਾਦਗੀ ਨੇ ਪਰਿਵਾਰ ਦੇ ਨਾਲ ਕੇਕ ਕੱਟ ਕੇ ਜਨਮ ਦਿਨ ਮਨਾਇਆ । ਇਸ ਤੋਂ ਬਾਅਦ ਪਰਿਵਾਰ ਨੇ ਖਾਣੇ ਦਾ ਵੀ ਅਨੰਦ ਲਿਆ । 

ਸਿੱਪੀ ਗਰੇਵਾਲ ਵਿਦੇਸ਼ ‘ਚ ਸੈਟਲ 

ਸਿੱਪੀ ਗਰੇਵਾਲ ਵਿਦੇਸ਼ ‘ਚ ਸੈਟਲ ਹਨ ਅਤੇ ਅਕਸਰ ਉਹ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ਅਤੇ ਗਿੱਪੀ ਗਰੇਵਾਲ ਦੇ ਵੱਡੇ ਭਰਾ ਹਨ। ਕੁਝ ਸਾਲ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਕੀਤਾ ਹੈ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਦੀ ਧੀ ਦੇ ਘਰ ਧੀ ਦਾ ਜਨਮ ਹੋਇਆ ਹੈ। ਮੁਸਕਾਨ ਗਰੇਵਾਲ ਦਾ ਵਿਆਹ ਪੰਜਾਬ ‘ਚ ਹੀ ਹੋਇਆ ਸੀ ਅਤੇ ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ।

- GTC Pollywood

Top Stories