ਸਾਰਾ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ’ਤੇ ਵਰ੍ਹੇ ਓਰੀ, ਕਿਹਾ- ‘ਮੈਂ ਕਰਮਾਂ ਦਾ ਇੰਤਜ਼ਾਰ ਨਹੀਂ ਕਰਦਾ, ਖ਼ੁਦ ਲਵਾਂਗਾ ਬਦਲਾ’

ਬਾਲੀਵੁੱਡ ਵਿੱਚ ਸਿਤਾਰਿਆਂ ਦੀ ਦੋਸਤੀ ਅਤੇ ਆਪਸੀ ਰਿਸ਼ਤੇ ਅਕਸਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਹੁਣ ਸੋਸ਼ਲ ਮੀਡੀਆ ਇਨਫਲੂਐਂਸਰ ਓਰੀ (Orry) ਇੱਕ ਵਾਰ ਫਿਰ ਸਾਰਾ ਅਲੀ ਖ਼ਾਨ ਅਤੇ ਉਨ੍ਹਾਂ ਦੀ ਮਾਂ ਅੰਮ੍ਰਿਤਾ ਸਿੰਘ ਨਾਲ ਆਪਣੇ ਵਿਵਾਦ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਏ ਹਨ। ਓਰੀ ਨੇ ਦੋਵਾਂ ਨਾਲ ਆਪਣੀ ਟੁੱਟੀ ਹੋਈ ਦੋਸਤੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।

By  Shaminder Kaur Kaler November 3rd 2026 07:35 PM

ਬਾਲੀਵੁੱਡ ਵਿੱਚ ਸਿਤਾਰਿਆਂ ਦੀ ਦੋਸਤੀ ਅਤੇ ਆਪਸੀ ਰਿਸ਼ਤੇ ਅਕਸਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਹੁਣ ਸੋਸ਼ਲ ਮੀਡੀਆ ਇਨਫਲੂਐਂਸਰ ਓਰੀ (Orry) ਇੱਕ ਵਾਰ ਫਿਰ ਸਾਰਾ ਅਲੀ ਖ਼ਾਨ ਅਤੇ ਉਨ੍ਹਾਂ ਦੀ ਮਾਂ ਅੰਮ੍ਰਿਤਾ ਸਿੰਘ ਨਾਲ ਆਪਣੇ ਵਿਵਾਦ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਏ ਹਨ। ਓਰੀ ਨੇ ਦੋਵਾਂ ਨਾਲ ਆਪਣੀ ਟੁੱਟੀ ਹੋਈ ਦੋਸਤੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ ਕਰਮਾ ਦਾ ਇੰਤਜ਼ਾਰ ਨਹੀਂ ਕਰਨਗੇ, ਸਗੋਂ ਖ਼ੁਦ ਬਦਲਾ ਲੈਣਗੇ।

ਸਾਰਾ ਨਾਲ ਕਈ ਸਾਲ ਪੁਰਾਣੀ ਸੀ ਦੋਸਤੀ

ਨੇਹਾ ਧੂਪੀਆ ਅਤੇ ਅੰਗਦ ਬੇਦੀ ਦੇ ਸ਼ੋਅ ਵਿੱਚ ਇੱਕ ਗੇਮ ਸੈਗਮੈਂਟ ਦੌਰਾਨ ਓਰੀ ਨੇ ਸਾਰਾ ਅਲੀ ਖ਼ਾਨ ਨਾਲ ਆਪਣੇ ਵਿਵਾਦ ਬਾਰੇ ਕਈ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਸਾਰਾ ਉਨ੍ਹਾਂ ਦੀ ਬਚਪਨ ਦੀ ਦੋਸਤ ਸੀ। ਦੋਵੇਂ ਕਾਲਜ ਦੇ ਦਿਨਾਂ ਤੋਂ ਇਕ-ਦੂਜੇ ਨੂੰ ਜਾਣਦੇ ਸਨ ਅਤੇ ਕਈ ਸਾਲਾਂ ਤੱਕ ਉਨ੍ਹਾਂ ਦੀ ਦੋਸਤੀ ਬਣੀ ਰਹੀ।ਓਰੀ ਮੁਤਾਬਕ, ਸਾਰਾ ਦੀ ਜ਼ਿੰਦਗੀ ਦੇ ਔਖੇ ਸਮੇਂ ਵਿੱਚ ਵੀ ਉਹ ਉਨ੍ਹਾਂ ਦੇ ਨਾਲ ਖੜ੍ਹੇ ਰਹੇ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜਦੋਂ ਸਾਰਾ ਇੱਕ ਵੱਡੇ ਵਿਵਾਦ ਵਿੱਚ ਫਸੀ ਹੋਈ ਸੀ ਅਤੇ ਗੋਆ ਵਿੱਚ ਸੀ, ਉਦੋਂ ਵੀ ਉਨ੍ਹਾਂ ਨੇ ਸਾਰਾ ਦਾ ਸਾਥ ਨਹੀਂ ਛੱਡਿਆ। ਪਰ ਜਦੋਂ ਖ਼ੁਦ ਓਰੀ ਨੂੰ ਸਹਾਰੇ ਦੀ ਲੋੜ ਪਈ ਤਾਂ ਸਾਰਾ ਉਨ੍ਹਾਂ ਦੇ ਨਾਲ ਖੜ੍ਹੀ ਨਹੀਂ ਹੋਈ।


ਅੰਮ੍ਰਿਤਾ ਸਿੰਘ ’ਤੇ ਲਗਾਏ ਗੰਭੀਰ ਦੋਸ਼

ਓਰੀ ਨੇ ਦੱਸਿਆ ਕਿ ਸਾਰਾ ਦੀ ਮਾਂ ਅੰਮ੍ਰਿਤਾ ਸਿੰਘ ਵੱਲੋਂ ਉਨ੍ਹਾਂ ਨਾਲ ਕਥਿਤ ਤੌਰ ’ਤੇ ਬੁਰਾ ਵਿਵਹਾਰ ਕੀਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਾ ਨੇ ਉਨ੍ਹਾਂ ’ਤੇ ਕਾਫ਼ੀ ਗੁੱਸਾ ਕੀਤਾ ਅਤੇ ਉਨ੍ਹਾਂ ਨੂੰ ਬੁਰਾ-ਭਲਾ ਕਿਹਾ। ਇਸ ਤੋਂ ਬਾਅਦ ਉਨ੍ਹਾਂ ਨੇ ਸਾਰਾ ਅਤੇ ਉਨ੍ਹਾਂ ਦੇ ਭਰਾ ਇਬਰਾਹਿਮ ਅਲੀ ਖ਼ਾਨ ਨੂੰ ਵੀ ਸੋਸ਼ਲ ਮੀਡੀਆ ’ਤੇ ਅਨਫਾਲੋ ਕਰ ਦਿੱਤਾ। ਓਰੀ ਨੇ ਇਹ ਵੀ ਕਿਹਾ ਕਿ ਸਾਰਾ ਨੇ ਕਦੇ ਉਨ੍ਹਾਂ ਨੂੰ ਫ਼ੋਨ ਕਰਕੇ ਇਹ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਠੀਕ ਹਨ ਜਾਂ ਨਹੀਂ। ਉਨ੍ਹਾਂ ਮੁਤਾਬਕ, ਇਸ ਪੂਰੇ ਮਾਮਲੇ ਵਿੱਚ ਉਨ੍ਹਾਂ ਨੂੰ ਸਭ ਤੋਂ ਵੱਧ ਦੁੱਖ ਇਸ ਗੱਲ ਦਾ ਹੋਇਆ ਕਿ ਪੁਰਾਣੀ ਦੋਸਤੀ ਦੇ ਬਾਵਜੂਦ ਸਾਰਾ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਓਰੀ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅੱਜ ਤੱਕ ਸਾਰਾ ਜਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਮੁਆਫ਼ੀ ਨਹੀਂ ਮੰਗੀ ਗਈ।

‘ਮੈਂ ਕਰਮਾ ਦਾ ਇੰਤਜ਼ਾਰ ਨਹੀਂ ਕਰਦਾ, ਖ਼ੁਦ ਲਵਾਂਗਾ ਬਦਲਾ’

ਸ਼ੋਅ ਦੌਰਾਨ ਓਰੀ ਨੇ ਆਪਣੇ ਗੁੱਸੇ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੱਕ ਆਪਣੇ ਮਨ ਵਿੱਚ ਨਾਰਾਜ਼ਗੀ ਰੱਖਦੇ ਹਨ ਅਤੇ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦਾ ਦਿਲ ਦੁਖਾਇਆ ਹੈ, ਉਨ੍ਹਾਂ ਨੂੰ ਜਵਾਬ ਜ਼ਰੂਰ ਦੇਣਗੇ।ਉਨ੍ਹਾਂ ਕਿਹਾ, ‘‘ਮੈਂ ਕਰਮਾ ਦਾ ਇੰਤਜ਼ਾਰ ਨਹੀਂ ਕਰਦਾ। ਮੈਂ ਖ਼ੁਦ ਬਦਲਾ ਲਵਾਂਗਾ ਅਤੇ ਇਹ ਉਸ ਸਮੇਂ ਹੋਵੇਗਾ ਜਦੋਂ ਤੁਸੀਂ ਇਸ ਬਾਰੇ ਸੋਚ ਵੀ ਨਹੀਂ ਰਹੇ ਹੋਵੋਗੇ। ਜੇਕਰ ਤੁਸੀਂ ਮੇਰਾ ਦਿਲ ਦੁਖਾਇਆ ਹੈ ਤਾਂ ਮੈਂ ਵੀ ਤੁਹਾਨੂੰ ਦੁੱਖ ਪਹੁੰਚਾਵਾਂਗਾ।’’ 

ਓਰੀ ਦੇ ਇਸ ਬਿਆਨ ਤੋਂ ਬਾਅਦ ਸਾਰਾ ਅਲੀ ਖ਼ਾਨ ਅਤੇ ਅੰਮ੍ਰਿਤਾ ਸਿੰਘ ਨਾਲ ਉਨ੍ਹਾਂ ਦਾ ਪੁਰਾਣਾ ਵਿਵਾਦ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਹਾਲਾਂਕਿ, ਇਹ ਸਾਰੇ ਦੋਸ਼ ਅਤੇ ਦਾਅਵੇ ਓਰੀ ਵੱਲੋਂ ਸ਼ੋਅ ਦੌਰਾਨ ਕੀਤੇ ਗਏ ਹਨ। ਇਸ ਮਾਮਲੇ ’ਤੇ ਸਾਰਾ ਅਲੀ ਖ਼ਾਨ ਅਤੇ ਅੰਮ੍ਰਿਤਾ ਸਿੰਘ ਦਾ ਪੱਖ ਵੀ ਸਾਹਮਣੇ ਆਉਣਾ ਬਾਕੀ ਹੈ।

© Copyright Galactic Television & Communications Pvt. Ltd. 2026. All rights reserved.