logo
logo

ਆਨੰਦ ਪੰਡਿਤ ਦੀ ਦੀਵਾਲੀ ਪਾਰਟੀ ’ਚ ਲੱਗੀਆਂ ਰੌਣਕਾਂ, ਅਮਿਤਾਭ ਬੱਚਨ ਤੋਂ ਲੈ ਕੇ ਅਕਸ਼ੈ ਕੁਮਾਰ ਤੱਕ ਕਈ ਸਿਤਾਰਿਆਂ ਨੇ ਕੀਤੀ ਸ਼ਿਰਕਤ

ਬਾਲੀਵੁੱਡ ਵਿੱਚ ਇਨ੍ਹੀਂ ਦਿਨੀਂ ਦੀਵਾਲੀ ਦੇ ਜਸ਼ਨਾਂ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਫ਼ਿਲਮੀ ਸਿਤਾਰੇ ਵੱਖ-ਵੱਖ ਦੀਵਾਲੀ ਪਾਰਟੀਆਂ ਵਿੱਚ ਸ਼ਾਮਲ ਹੋ ਕੇ ਤਿਉਹਾਰ ਦੀ ਖੁਸ਼ੀ ਸਾਂਝੀ ਕਰ ਰਹੇ ਹਨ। ਇਸੇ ਲੜੀ ਤਹਿਤ ਫ਼ਿਲਮ ਨਿਰਮਾਤਾ ਆਨੰਦ ਪੰਡਿਤ ਨੇ ਸ਼ਨੀਵਾਰ ਸ਼ਾਮ ਨੂੰ ਸ਼ਾਨਦਾਰ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ, ਜਿਸ ਵਿੱਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਪਹੁੰਚੇ।

 

ਇਸ ਪਾਰਟੀ ਵਿੱਚ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਤੋਂ ਲੈ ਕੇ ਅਕਸ਼ੈ ਕੁਮਾਰ ਤੱਕ ਕਈ ਮਸ਼ਹੂਰ ਹਸਤੀਆਂ ਨੇ ਆਪਣੀ ਮੌਜੂਦਗੀ ਦਰਜ ਕਰਵਾਈ। ਪਾਰਟੀ ਦੀਆਂ ਤਸਵੀਰਾਂ ਅਤੇ ਸਿਤਾਰਿਆਂ ਦੇ ਸ਼ਾਨਦਾਰ ਲੁੱਕ ਵੀ ਕਾਫ਼ੀ ਚਰਚਾ ਵਿੱਚ ਹਨ।

ਅਮਿਤਾਭ ਬੱਚਨ ਨੇ ਆਪਣੇ ਅੰਦਾਜ਼ ਨਾਲ ਖਿੱਚਿਆ ਧਿਆਨ

 ਪਾਰਟੀ ਵਿੱਚ ਅਮਿਤਾਭ ਬੱਚਨ ਨੇ ਸ਼ਾਹੀ ਅੰਦਾਜ਼ ਵਿੱਚ ਐਂਟਰੀ ਕੀਤੀ। ਉਨ੍ਹਾਂ ਨੇ ਪ੍ਰਿੰਟਿਡ ਸਿਲਕ ਕੁੜਤਾ ਅਤੇ ਪਜਾਮਾ ਪਹਿਨਿਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੇ ਮੇਜ਼ਬਾਨ ਆਨੰਦ ਪੰਡਿਤ ਨਾਲ ਤਸਵੀਰਾਂ ਵੀ ਖਿਚਵਾਈਆਂ ਅਤੇ ਪਾਪਰਾਜ਼ੀ ਨੂੰ ਪੋਜ਼ ਦਿੱਤੇ।

ਰਿਤਿਕ ਰੋਸ਼ਨ ਵੀ ਪਾਰਟੀ ਦਾ ਬਣੇ ਹਿੱਸਾ

ਅਮਿਤਾਭ ਬੱਚਨ ਤੋਂ ਬਾਅਦ ਅਦਾਕਾਰ ਰਿਤਿਕ ਰੋਸ਼ਨ ਵੀ ਇਸ ਜਸ਼ਨ ਵਿੱਚ ਪਹੁੰਚੇ। ਰਿਤਿਕ ਆਪਣੇ ਕੈਜ਼ੂਅਲ ਲੁੱਕ ਵਿੱਚ ਨਜ਼ਰ ਆਏ ਅਤੇ ਉਨ੍ਹਾਂ ਦੀ ਮੌਜੂਦਗੀ ਨੇ ਵੀ ਪਾਰਟੀ ਦੀ ਰੌਣਕ ਵਧਾਈ।

ਅਕਸ਼ੈ ਕੁਮਾਰ ਦਾ ਸਾਦਗੀ ਭਰਿਆ ਅੰਦਾਜ਼

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵੀ ਆਨੰਦ ਪੰਡਿਤ ਦੀ ਦੀਵਾਲੀ ਪਾਰਟੀ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਆਫ਼ ਵ੍ਹਾਈਟ ਰੰਗ ਦਾ ਕੁੜਤਾ-ਪਜਾਮਾ ਪਹਿਨਿਆ ਹੋਇਆ ਸੀ। ਅਕਸ਼ੈ ਨੇ ਆਨੰਦ ਪੰਡਿਤ ਨਾਲ ਤਸਵੀਰਾਂ ਵੀ ਖਿਚਵਾਈਆਂ।

ਸ਼ਰਮਨ ਜੋਸ਼ੀ ਅਤੇ ਸ਼ੈਲੇਸ਼ ਲੋਢਾ ਵੀ ਪਹੁੰਚੇ

ਫ਼ਿਲਮ '3 ਇਡੀਅਟਸ' ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਅਦਾਕਾਰ ਸ਼ਰਮਨ ਜੋਸ਼ੀ ਵੀ ਇਸ ਪਾਰਟੀ ਵਿੱਚ ਨਜ਼ਰ ਆਏ। ਉਨ੍ਹਾਂ ਨੇ ਸਫ਼ੈਦ ਕੁੜਤੇ ਦੇ ਨਾਲ ਜੀਨਸ ਪਹਿਨੀ ਹੋਈ ਸੀ।ਉੱਥੇ ਹੀ ਮਸ਼ਹੂਰ ਟੀਵੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਨਾਲ ਪਛਾਣ ਬਣਾਉਣ ਵਾਲੇ ਸ਼ੈਲੇਸ਼ ਲੋਢਾ ਵੀ ਆਪਣੇ ਪਰਿਵਾਰ ਨਾਲ ਪਾਰਟੀ ਵਿੱਚ ਪਹੁੰਚੇ। ਉਨ੍ਹਾਂ ਨੇ ਪਰਿਵਾਰ ਸਮੇਤ ਪਾਪਰਾਜ਼ੀ ਸਾਹਮਣੇ ਤਸਵੀਰਾਂ ਖਿਚਵਾਈਆਂ।

ਆਨੰਦ ਪੰਡਿਤ ਦੀ ਇਸ ਦੀਵਾਲੀ ਪਾਰਟੀ ਵਿੱਚ ਬਾਲੀਵੁੱਡ ਦੇ ਦਿੱਗਜ ਕਲਾਕਾਰਾਂ ਦੀ ਮੌਜੂਦਗੀ ਨੇ ਸ਼ਾਮ ਨੂੰ ਖ਼ਾਸ ਬਣਾ ਦਿੱਤਾ। ਹੁਣ ਇਸ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸੁਰਖੀਆਂ ਬਟੋਰ ਰਹੀਆਂ ਹਨ।

- GTC Pollywood

Top Stories