ਫ਼ਿਲਮ ਡਾਇਰੈਕਟਰ ਸੰਜੇ ਗੁਪਤਾ ਦਾ ਦਿਹਾਂਤ ਹੋ ਗਿਆ ਹੈ।ਉਹ 59 ਸਾਲ ਦੇ ਸਨ ਤੇ ਸ਼ੁੱਕਰਵਾਰ ਦੀ ਰਾਤ ਉਹ ਆਪਣੇ ਬਾਥਰੂਮ ‘ਚ ਡਿੱਗ ਗਏ ਸਨ ਅਤੇ ਇਸ ਕਾਰਨ ਉਨ੍ਹਾਂ ਦੇ ਸਿਰ ‘ਚ ਗੰਭੀਰ ਸੱਟਾਂ ਲੱਗ ਗਈਆਂ ਸਨ ।ਪਰ ਰਾਤ ਵੇਲੇ ਲੱਗੀ ਉਨ੍ਹਾਂ ਦੀ ਸੱਟ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਅਤੇ ਇੱਕਤੀ ਅਕਤੂਬਰ ਦੀ ਸਵੇਰ ਨੂੰ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਈ।ਫ਼ਿਲਮ ਮੇਕਰ ਅਸ਼ੋਕ ਪੰਡਿਤ ਨੇ ਸੋਸ਼ਲ ਮੀਡੀਆ ‘ਤੇ ਸੰਜੇ ਗੁਪਤਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ ।
Add GTC Pollywood on Google
ਫ਼ਿਲਮ ਡਾਇਰੈਕਟਰ ਸੰਜੇ ਗੁਪਤਾ ਦਾ ਦਿਹਾਂਤ ਹੋ ਗਿਆ ਹੈ।ਉਹ 59 ਸਾਲ ਦੇ ਸਨ ਤੇ ਸ਼ੁੱਕਰਵਾਰ ਦੀ ਰਾਤ ਉਹ ਆਪਣੇ ਬਾਥਰੂਮ ‘ਚ ਡਿੱਗ ਗਏ ਸਨ ਅਤੇ ਇਸ ਕਾਰਨ ਉਨ੍ਹਾਂ ਦੇ ਸਿਰ ‘ਚ ਗੰਭੀਰ ਸੱਟਾਂ ਲੱਗ ਗਈਆਂ ਸਨ ।ਪਰ ਰਾਤ ਵੇਲੇ ਲੱਗੀ ਉਨ੍ਹਾਂ ਦੀ ਸੱਟ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਅਤੇ ਇੱਕਤੀ ਅਕਤੂਬਰ ਦੀ ਸਵੇਰ ਨੂੰ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਈ।
ਫ਼ਿਲਮ ਮੇਕਰ ਅਸ਼ੋਕ ਪੰਡਿਤ ਨੇ ਸੋਸ਼ਲ ਮੀਡੀਆ ‘ਤੇ ਸੰਜੇ ਗੁਪਤਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ । ਇਸ ਤੋਂ ਇਲਾਵਾ ‘ਕੇ.ਆਰ ਕੇ ਨੇ ਦੱਸਿਆ ਕਿ ਸੰਜੇ ਗੁਪਤਾ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਦੇ ਨਾਲ ਗੱਲ ਹੋਈ ਸੀ ਅਤੇ ਉਨ੍ਹਾਂ ਨੇ ਦੱਸਿਆ ਕਿ ਉਹ ਕਾਂਟੇ-੨ ਦੀ ਪਲਾਂਨਿੰਗ ਕਰ ਰਹੇ ਸਨ।ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ। ਅਸ਼ੋਕ ਪੰਡਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸੰਜੇ ਗੁਪਤਾ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ “ਇਹ ਬੇਹੱਦ ਹੈਰਾਨ ਕਰਨ ਵਾਲਾ ਅਤੇ ਦੁਖਦ ਹੈ।ਹੁਣੇ-ਹੁਣੇ ਅਸੀਂ ਪਿਆਰੇ ਦੋਸਤ ਇੱਕ ਬਿਹਤਰੀਨ ਡਾਇਰੈਕਟਰ ਸੰਜੇ ਗੁਪਤਾ ਦੇ ਦਿਹਾਂਤ ਦੀ ਖ਼ਬਰ ਮਿਲੀ।
- GTC Pollywood