ਦਿਲਜੀਤ ਦੋਸਾਂਝ ਨੇ ਦਿੱਲੀ ਕੰਸਰਟ ਤੋਂ ਬਾਅਦ ਵੀਡੀਓ ਕੀਤਾ ਸਾਂਝਾ, ਕਿਹਾ “ਮੱਚੋ ਚਾਹੇ ਪਿਆਰ ਕਰੋ, ਦੋਸਾਂਝਾ ਵਾਲਾ ਲਾ ਗਿਆ...”
ਦਿਲਜੀਤ ਦੋਸਾਂਝ ਨੇ ਦਿੱਲੀ ‘ਚ ਬੀਤੀ ਰਾਤ ਸ਼ੋਅ ਕੀਤਾ । ਜਿਸ ਤੋਂ ਬਾਅਦ ਗਾਇਕ ਲਾਈਵ ਹੋਇਆ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਸ਼ੋਅ ਨੂੰ ਰੋਕਣ ਦੀਆਂ ਬਹੁਤ ਕੋਸ਼ਿਸ਼ਾਂ ਹੋਈਆਂ।ਪੂਰੀ ਦੁਨੀਆ ‘ਚ ਸ਼ੋਅ ਕਰ ਆਵਾਂ ਕਿਤੇ ਏਨੀਆਂ ਦਿੱਕਤਾਂ ਨਹੀਂ ਆਉਂਦੀਆਂ। ਜਦੋਂ ਇੰਡੀਆ ‘ਚ ਉਨ੍ਹਾਂ ਦਾ ਸ਼ੋਅ ਹੁੰਦਾ ਹੈ ਤਾਂ ਉਨ੍ਹਾਂ ਨੂੰ ਦਿੱਕਤਾਂ ਸ਼ੁਰੂ ਹੋ ਜਾਂਦੀਆਂ ਹਨ ਪਤਾ ਨਹੀਂ ਕਿਉਂ। ਪਰ ਮੇਰੇ ਫੈਨਸ ਹਮੇਸ਼ਾ ਮੈਨੂੰ ਸਪੋਟ ਕਰਦੇ ਹਨ। ਦਿਲਜੀਤ ਨੇ ਅੱਗੇ ਕਿਹਾ ਕਿ ਸਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਸੀ ਕਿ ਅਸੀਂ ਵੀ ਸ਼ੋਅ ਕਰਕੇ ਹੀ ਜਾਣਾ ਹੈ।

_8910cebaed9fa0a460d55d8ed5f21c07_1280X720.webp)
ਮੀਂਹ ਵੀ ਬਹੁਤ ਆ ਰਿਹਾ ਸੀ, ਪਰ ਮੈਂ ਬਾਬਾ ਜੀ ਨੂੰ ਫੋਨ ਲਾ ਲਿਆ ਅਤੇ ਕਿਹਾ ਕਿ ਬਾਬਾ ਜੀ ਤਿੰਨ ਚਾਰ ਘੰਟੇ ਮੀਂਹ ਰੋਕ ਲਓ। ਸਾਡਾ ਸ਼ੋਅ ਹੈ, ਸਟੇਜ ਸਾਰੀ ਗਿੱਲੀ ਸੀ ਅਤੇ ਮੈਂ ਜਿਸ ਤਰ੍ਹਾਂ ਪਰਫਾਰਮ ਕਰਨਾ ਸੀ ਨੱਚਣਾ ਸੀ ਨੱਚ ਵੀ ਨਹੀਂ ਸਕਿਆ।
_041357ecc0619a3d193dc1d109bc9ad0_1280X720.webp)
ਤੁਸੀਂ ਸਭ ਨੇ ਬਹੁਤ ਪਿਆਰ ਦਿੱਤਾ, ਪ੍ਰਮਾਤਮਾ ਦਾ ਸ਼ੁਕਰ ਹੈ ਕਿ ਮੀਂਹ ਰੁਕ ਗਿਆ ਸੀ।ਗਾਇਕ ਨੇ ਅੱਗੇ ਕਿਹਾ ਕਿ ‘ਜਿਨ੍ਹਾਂ ਦਾ ਜ਼ੋਰ ਲੱਗਿਆ ਸੀ ਸ਼ੋਅ ਰੋਕਣ ਦਾ ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਓ, ਮੈਂ ਵੀਹ ਦਸੰਬਰ ਤੱਕ ਇੱਥੇ ਹੀ ਹਾਂ’।ਇਸ ਦੇ ਨਾਲ ਹੀ ਉਨ੍ਹਾਂ ਨੇ ਨਵੇਂ ਸਾਲ ਤੇ ਆਪਣੇ ਸ਼ੋਅ ਦੇ ਲਈ ਵੀ ਆਪਣੇ ਫੈਨਸ ਨੂੰ ਸੱਦਾ ਦੇ ਦਿੱਤਾ । ਜੋੋ ਇਸ ਵਾਰ ਆਬੂ ਧਾਬੀ ‘ਚ ਹੋਵੇਗਾ।