ਪੰਜਾਬੀ ਸਿਤਾਰਿਆਂ ਨੇ ਵੀ ਕਰਵਾ ਚੌਥ ਦਾ ਤਿਉਹਾਰ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ । ਗਾਇਕਾ ਅਫਸਾਨਾ ਖ਼ਾਨ ਨੇ ਵੀ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਕਰਵਾ ਚੌਥ ਦਾ ਵਰਤ ਰੱਖਿਆ । ਅਫਸਾਨਾ ਨੇ ਇਸ ਮੌਕੇ ‘ਤੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਸੀ ਅਤੇ ਲਾਲ ਰੰਗ ਦੀਆਂ ਚੂੜੀਆਂ ਪਾਈਆਂ ਸਨ।
Add GTC Pollywood on Google
ਪੰਜਾਬੀ ਸਿਤਾਰਿਆਂ ਨੇ ਵੀ ਕਰਵਾ ਚੌਥ ਦਾ ਤਿਉਹਾਰ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ । ਗਾਇਕਾ ਅਫਸਾਨਾ ਖ਼ਾਨ ਨੇ ਵੀ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਕਰਵਾ ਚੌਥ ਦਾ ਵਰਤ ਰੱਖਿਆ । ਅਫਸਾਨਾ ਨੇ ਇਸ ਮੌਕੇ ‘ਤੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਸੀ ਅਤੇ ਲਾਲ ਰੰਗ ਦੀਆਂ ਚੂੜੀਆਂ ਪਾਈਆਂ ਸਨ। ਰਾਤ ਸਮੇਂ ਚੰਨ ਨੂੰ ਅਰਘ ਦੇਣ ਤੋਂ ਬਾਅਦ ਤੇ ਪਤੀ ਸਾਜ਼ ਦਾ ਮੂੰਹ ਵੇਖ ਕੇ ਉਸ ਨੇ ਕਰਵਾ ਚੌਥ ਦਾ ਵਰਤ ਖੋਲਿ੍ਆ।
ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਟ ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ “ਨਾ ਚਾਂਦ ਚਾਹੀਏ, ਨਾ ਸਿਤਾਰੋਂ ਕੀ ਫਰਮਾਇਸ਼ ਹੈ, ਬਸ ਹਰ ਜਨਮ ਮੇਂ ਤੂੰ ਹੀ ਮੇਰਾ ਹਮਸਫਰ ਰਹੇ, ਯਹੀ ਖਾਹਿਸ਼ ਹੈ”।
ਜਸਮੀਨ ਅਖਤਰ ਨੇ ਵੀ ਸਾਂਝੀਆਂ ਕੀਤੀਆਂ ਤਸਵੀਰਾਂ
ਗਾਇਕਾ ਜਸਮੀਨ ਅਖਤਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਰਵਾ ਚੌਥ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਨੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਹੈ ਅਤੇ ਸਿਰ ‘ਤੇ ਚੁੰਨੀ ਲੈ ਕੇ ਉਹ ਚੰਨ ਦੇ ਦੀਦਾਰ ਕਰਦੀ ਹੋਈ ਨਜ਼ਰ ਆ ਰਹੀ ਹੈ।
ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ “ਤੂੰ ਲੰਮੀਆਂ ਉਮਰਾਂ ਮਾਣੇ ਜੀ ਵੇ ਸੋਹਣਿਆਂ” ।
ਮਾਨਸੀ ਸ਼ਰਮਾ ਨੇ ਮਨਾਇਆ ਕਰਵਾ ਚੌਥ
ਮਾਨਸੀ ਸ਼ਰਮਾ ਨੇ ਵੀ ਕਰਵਾ ਚੌਥ ਦਾ ਤਿਉਹਾਰ ਬੜੇ ਹੀ ਚਾਅ ਤੇ ਉਤਸ਼ਾਹ ਦੇ ਨਾਲ ਮਨਾਇਆ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਰਵਾ ਚੌਥ ਦੀਆ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਲਿਖਿਆ “ਕਰਵਾ ਚੌਥ ਦੀਆਂ ਝਲਕੀਆਂ ਬਹੁਤ ਸਾਰੀਆਂ ਖੂਬਸੂਰਤ ਯਾਦਾਂ! ਮੇਰਾ ਦਿਲ ਕਰ ਰਿਹਾ ਹੈ ਕਿ ਹਰ ਇੱਕ ਤਸਵੀਰ ਸਾਂਝੀ ਕਰਾਂ... ਕਿਉਂਕਿ ਮੈਂ ਕੋਈ ਵੀ ਪਲ ਛੱਡਣਾ ਨਹੀਂ ਚਾਹੁੰਦੀ”।
- GTC Pollywood