ਕਰਵਾ ਚੌਥ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਦੀਆਂ ਅਭਿਨੇਤਰੀਆਂ ਤੇ ਸਿੰਗਰ ਵੀ ਸੱਜਣ ਫੱਬਣ ਲੱਗੀਆਂ ਹੋਈਆਂ ਹਨ। ਮਹਿੰਦੀ ਜੋ ਕਿ ਸ਼ਗਨਾਂ ਦੀ ਪ੍ਰਤੀਕ ਹੈ ਅਤੇ ਕਰਵਾ ਚੌਥ ‘ਚ ਸੋਲਾਂ ਸ਼ਿੰਗਾਰ ‘ਚ ਸਭ ਤੋਂ ਪਹਿਲਾਂ ਜ਼ਿਕਰ ਮਹਿੰਦੀ ਦਾ ਹੀ ਹੁੰਦਾ ਹੈ ਅਜਿਹੇ ‘ਚ ਹੱਥਾਂ ‘ਚ ਸ਼ਗਨਾਂ ਦੀ ਮਹਿੰਦੀ ਲਗਾਈ ਜਾਂਦੀ ਹੈ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਸ਼ਰਮਾ, ਤਾਨੀਆ, ਜਸਮੀਨ ਅਖਤਰ ਤੇ ਕੌਰ ਬੀ ਹੱਥਾਂ ‘ਚ ਮਹਿੰਦੀ ਲਗਵਾਉਂਦੇ ਹੋਏ ਨਜ਼ਰ ਆ ਰਹੀਆਂ ਹਨ।
Add GTC Pollywood on Google
ਕਰਵਾ ਚੌਥ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਦੀਆਂ ਅਭਿਨੇਤਰੀਆਂ ਤੇ ਸਿੰਗਰ ਵੀ ਸੱਜਣ ਫੱਬਣ ਲੱਗੀਆਂ ਹੋਈਆਂ ਹਨ। ਮਹਿੰਦੀ ਜੋ ਕਿ ਸ਼ਗਨਾਂ ਦੀ ਪ੍ਰਤੀਕ ਹੈ ਅਤੇ ਕਰਵਾ ਚੌਥ ‘ਚ ਸੋਲਾਂ ਸ਼ਿੰਗਾਰ ‘ਚ ਸਭ ਤੋਂ ਪਹਿਲਾਂ ਜ਼ਿਕਰ ਮਹਿੰਦੀ ਦਾ ਹੀ ਹੁੰਦਾ ਹੈ ਅਜਿਹੇ ‘ਚ ਹੱਥਾਂ ‘ਚ ਸ਼ਗਨਾਂ ਦੀ ਮਹਿੰਦੀ ਲਗਾਈ ਜਾਂਦੀ ਹੈ। ਪੰਜਾਬੀ ਇੰਡਸਟਰੀ ਦੀਆਂ ਸਟਾਰਸ ਵੀ ਦਾ ਲਕਸ ਸਟੂਡੀਓ ਬਾਏ ਰੂਪ ਸੰਧੂ ‘ਚ ਮਹਿੰਦੀ ਲਗਵਾਉਣ ਦੇ ਲਈ ਪਹੁੰਚੀਆਂ ਹਨ।
_666e1c4a9672dc054b71c328f3c43524_1280X720.webp)
ਜਿਸ ਦਾ ਇੱਕ ਵੀਡੀਓ ਵੀ ਇਸੇ ਨਾਂਅ ‘ਤੇ ਚੱਲ ਰਹੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਸ਼ਰਮਾ, ਤਾਨੀਆ, ਜਸਮੀਨ ਅਖਤਰ ਤੇ ਕੌਰ ਬੀ ਹੱਥਾਂ ‘ਚ ਮਹਿੰਦੀ ਲਗਵਾਉਂਦੇ ਹੋਏ ਨਜ਼ਰ ਆ ਰਹੀਆਂ ਹਨ।

ਹਾਲਾਂਕਿ ਇਨ੍ਹਾਂ ਕਲਾਕਾਰਾਂ ਚੋਂ ਸਿਰਫ਼ ਜਸਮੀਨ ਅਖਤਰ ਹੀ ਵਿਆਹੇ ਹੋਏ ਹਨ, ਪਰ ਸ਼ਗਨਾਂ ਦੀ ਇਹ ਮਹਿੰਦੀ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ ।

ਕਰਵਾ ਚੌਥ ਦਾ ਵਰਤ
ਦੱਸ ਦਈਏ ਕਿ ਕੱਲ੍ਹ ਯਾਨੀ ਕਿ ਉੱਨਤੀ ਅਕਤੂਬਰ ਨੂੰ ਵਿਆਹੁਤਾ ਔਰਤਾਂ ਆਪਣੇ ਪਤੀਆਂ ਦੀ ਲੰਮੀ ਉਮਰ ਦੇ ਲਈ ਕਰਵਾ ਚੌਥ ਦਾ ਵਰਤ ਰੱਖਣਗੀਆਂ ।ਇਸ ਦਿਨ ਔਰਤਾਂ ਤੜਕੇ ਉੱਠ ਕੇ ਸਰਗੀ ਵੇਲਾ ਖਾਣ ਤੋਂ ਬਾਅਦ ਨਿਰਜਲ ਵਰਤ ਰੱਖਦੀਆਂ ਹਨ। ਸ਼ਾਮ ਨੂੰ ਚੰਨ ਨੂੰ ਅਰਘ ਦੇਣ ਤੋਂ ਬਾਅਦ ਪਤੀ ਦਾ ਮੂੰਹ ਵੇਖਣ ਤੋਂ ਬਾਅਦ ਇਸ ਵਰਤ ਨੂੰ ਖੋਲਦੀਆਂ ਹਨ।ਇਸ ਦਿਨ ਸਾਰੀਆਂ ਸੁਹਾਗਣਾਂ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ ।
- GTC Pollywood