ਸੁਰਵੀਨ ਚਾਵਲਾ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਨੇ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਬਾਲੀਵੁੱਡ ‘ਚ ਵੀ ਕੀਤਾ ਕੰਮ
ਅਦਾਕਾਰਾ ਸੁਰਵੀਨ ਚਾਵਲਾ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਅੱਜ ਤੁਹਾਨੂੰ ਦੱਸਾਂਗੇ । ਚੰਡੀਗੜ੍ਹ ਦੀ ਜੰਮਪਲ ਸੁਰਵੀਨ ਚਾਵਲਾ ਦਾ ਜਨਮ ਇੱਕ ਅਗਸਤ 1984ਨੂੰ ਹੋਇਆ ਸੀ । ਉਨ੍ਹਾਂ ਨੇ ਅਕਸ਼ੇ ਠੱਕਰ ਦੇ ਨਾਲ ਵਿਆਹ ਕਰਵਾਇਆ ਹੈ।
ਅਦਾਕਾਰਾ ਸੁਰਵੀਨ ਚਾਵਲਾ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਅੱਜ ਤੁਹਾਨੂੰ ਦੱਸਾਂਗੇ । ਚੰਡੀਗੜ੍ਹ ਦੀ ਜੰਮਪਲ ਸੁਰਵੀਨ ਚਾਵਲਾ ਦਾ ਜਨਮ ਇੱਕ ਅਗਸਤ 1984ਨੂੰ ਹੋਇਆ ਸੀ । ਉਨ੍ਹਾਂ ਨੇ ਅਕਸ਼ੇ ਠੱਕਰ ਦੇ ਨਾਲ ਵਿਆਹ ਕਰਵਾਇਆ ਹੈ। ਹਾਲਾਂਕਿ ਉਨ੍ਹਾਂ ਦਾ ਨਾਮ ਕਈ ਅਦਾਕਾਰਾਂ ਦੇ ਨਾਲ ਵੀ ਜੁੜਿਆ ਸੀ । ਜਿਨ੍ਹਾਂ ‘ਚ ਕ੍ਰਿਕੇਟਰ ਸ੍ਰੀਸੰਥ ਦਾ ਨਾਮ ਵੀ ਉਨ੍ਹਾਂ ਦੇ ਨਾਲ ਜੁੜਿਆ।ਉਨ੍ਹਾਂ ਦਾ ਨਾਮ ਸਭ ਤੋਂ ਪਹਿਲਾਂ ਅਪੂਰਵਾ ਅਗਨੀਹੋਤਰੀ ਦੇ ਨਾਲ ਜੁੜਿਆ ਸੀ।

ਦੋਵਾਂ ਨੇ ਇੱਕ ਸ਼ੋਅ ‘ਚ ਕੰਮ ਵੀ ਕੀਤਾ ਸੀ ਤੇ ਸ਼ੋਅ ‘ਚ ਉਨ੍ਹਾਂ ਦੀ ਕਮਿਸਟਰੀ ਨੂੰ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਗਿਆ ਸੀ ।ਪਰ ਕੁਝ ਮਹੀਨੇ ਬਾਅਦ ਹੀ ਦੋਵਾਂ ਦੀ ਦੋਸਤੀ ਟੁੱਟ ਗਈ ਸੀ ।ਤਿੰਨ ਬ੍ਰੇਕਅੱਪ ਤੋਂ ਬਾਅਦ ਅਦਾਕਾਰਾ ਨੇ ਵਿਆਹ ਦਾ ਫੈਸਲਾ ਲੈ ਲਿਆ ਸੀ । ਅਦਾਕਾਰਾ ਦੀ ਮੁਲਾਕਾਤ ਅਕਸ਼ੇ ਠੱਕਰ ਦੇ ਨਾਲ ਹੋਈ ਤੇ ਉਸ ਨੇ ਅਦਾਕਾਰਾ ਦੇ ਨਾਲ ਵਿਆਹ ਕਰਵਾ ਲਿਆ। ਪਰ ਇਸ ਵਿਆਹ ਦੀ ਭਿਣਕ ਤੱਕ ਕਿਸੇ ਨੂੰ ਨਹੀਂ ਸੀ ਲੱਗਣ ਦਿੱਤੀ ।

ਫ਼ਿਲਮਾਂ ਦੇ ਨਾਲ-ਨਾਲ ਬਤੌਰ ਮਾਡਲ ਵੀ ਕੀਤਾ ਕੰਮ
ਸੁਰਵੀਨ ਚਾਵਲਾ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । ਜਿਸ ‘ਚ ‘ਡਿਸਕੋ ਸਿੰਘ’ ਫ਼ਿਲਮ ਵੀ ਸ਼ਾਮਿਲ ਹੈ। ਜਿਸ ‘ਚ ਉਹ ਦਿਲਜੀਤ ਦੋਸਾਂਝ ਦੇ ਨਾਲ ਨਜ਼ਰ ਆਈ ਸੀ।

ਇਸ ਤੋਂ ਇਲਾਵਾ ਉਹ ‘ਮਿੱਤਰਾਂ ਦੇ ਬੂਟ’ ਗੀਤ ‘ਚ ਬਤੌਰ ਮਾਡਲ ਵੀ ਦਿਖਾਈ ਦਿੱਤੀ ਸੀ।ਸੁਰਵੀਨ ਚਾਵਲਾ ਉਸ ਵੇਲੇ ਚਰਚਾ ‘ਚ ਆਈ ਜਦੋਂ ਉਸ ਨੇ ‘ਹੇਟ ਸਟੋਰੀ’ ‘ਚ ਕੰਮ ਕੀਤਾ ਸੀ । ਇਸ ਫ਼ਿਲਮ ‘ਚ ਉਸ ਦੇ ਬੋਲਡ ਕਿਰਦਾਰ ਨੇ ਸੁਰਖੀਆਂ ਵਟੋਰੀਆਂ ਸਨ। ਇਸ ਤੋਂ ਇਲਾਵਾ ਉਹ ਹਿੰਮਤ ਵਾਲਾ, ਹਮ ਤੁਮ ਸ਼ਬਾਨਾ ਸਣੇ ਕਈ ਫ਼ਿਲਮਾਂ ‘ਚ ਨਜ਼ਰ ਆਈ ।