ਮਾਨਸੀ ਸ਼ਰਮਾ ਨੇ ਲਵਾਈ ਕਰਵਾ ਚੌਥ ‘ਤੇ ਆਪਣੇ ਬੱਚਿਆਂ ਦੇ ਨਾਂਅ ਦੀ ਮਹਿੰਦੀ, ਵੀਡੀਓ ਕੀਤਾ ਸਾਂਝਾ
ਅੱਜ ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਸੁਹਾਗਣਾਂ ਆਪਣੇ ਪਤੀ ਦੀਨ ਲੰਮੀ ਉਮਰ ਦੇ ਲਈ ਵਰਤ ਰੱਖਣਗੀਆਂ।ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੀਆਂ ਸੈਲੀਬ੍ਰੇਟੀਜ਼ ਨੇ ਵੀ ਕਰਵਾ ਚੌਥ ਦਾ ਵਰਤ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਿਆ ਹੈ। ਅਦਾਕਾਰ ਤੇ ਗਾਇਕ ਯੁਵਰਾਜ ਹੰਸ ਦੀ ਪਤਨੀ ਮਾਨਸੀ ਸ਼ਰਮਾ ਨੇ ਵੀ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਿਆ ਅਤੇ ਇਸ ਮੌਕੇ ਤੇ ਉਨ੍ਹਾਂ ਨੇ ਆਪਣੀ ਮਹਿੰਦੀ ਨੂੰ ਫਲਾਂਟ ਕੀਤਾ ਹੈ।

ਜਿਸ ‘ਚ ਉਨ੍ਹਾਂ ਨੇ ਹੱਥ ‘ਚ ਬਹੁਤ ਹੀ ਸਾਦੀ ਪਰ ਮੀਨਿੰਗਫੁੱਲ ਮਹਿੰਦੀ ਲਗਵਾਈ ਹੈ। ਅਦਾਕਾਰਾ ਨੇ ਹੱਥਾਂ ‘ਚ ਵਿਚਕਾਰ ਚੰਨ ਬਣਵਾਇਆ ਹੈ ਅਤੇ ਇੱਕ ਪਾਸੇ ਧੀ ਜਦੋਂਕਿ ਦੂਜੇ ਪਾਸੇ ਪੁੱਤਰ ਦਾ ਨਾਮ ਲਿਖਵਾਇਆ ਹੈ। ਮਾਨਸੀ ਸ਼ਰਮਾ ਨੇ ਜਿਉਂ ਹੀ ਆਪਣੀ ਮਹਿੰਦੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਤਾਂ ਫੈਨਸ ਨੇ ਇਸ ‘ਤੇ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ ।
ਮਾਨਸੀ ਸ਼ਰਮਾ ਦਾ ਵਰਕ ਫ੍ਰੰਟ
ਮਾਨਸੀ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਛੋਟੀ ਸਰਦਾਰਨੀ ਸਣੇ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ। ਉਨ੍ਹਾਂ ਦੇ ਪਤੀ ਯੁਵਰਾਜ ਹੰਸ ਵੀ ਵਧੀਆ ਗਾਇਕ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਗੀਤਾਂ ਦੇ ਨਾਲ ਨਾਲ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਹਾਲ ਹੀ ‘ਚ ਉਨ੍ਹਾਂ ਦਾ ਗੀਤ ਫ਼ਿਲਮ ‘ਬੋਲ ਭਾਵੇਂ ਨਾ ਬੋਲ’ ‘ਚ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।