ਦਿਲਜੀਤ ਦੋਸਾਂਝ ਹੋਏ ਲਾਈਵ, ਸੋਨਮ ਬਾਜਵਾ ਨੇ ਰੱਖੀ ਇਹ ਡਿਮਾਂਡ, ਵੀਡੀਓ ਹੋ ਰਿਹਾ ਵਾਇਰਲ

ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ। ਬੀਤੇ ਦਿਨ ਵੀ ਉਹ ਲਾਈਵ ਹੋਏ ਅਤੇ ਫੈਨਸ ਦੀਆਂ ਗੱਲਾਂ ਦਾ ਜਵਾਬ ਦਿੱਤਾ । ਵੱਖ-ਵੱਖ ਮੁੱਦਿਆਂ ‘ਤੇ ਫੈਨਸ ਦੇ ਨਾਲ ਦਿਲਜੀਤ ਦੋਸਾਂਝ ਨੇ ਗੱਲਬਾਤ ਕੀਤੀ । ਇਸ ਮੌਕੇ ਅਦਾਕਾਰਾ ਸੋਨਮ ਬਾਜਵਾ ਨੇ ਵੀ ਦਿਲਜੀਤ ਕੋਲੋਂ ਡਿਮਾਂਡ ਕੀਤੀ ਕਿ ਉਹ ਸੈਡ ਸੌਂਗ ਰਿਲੀਜ਼ ਕਰਨ। ਜਿਸ ‘ਤੇ ਦਿਲਜੀਤ ਦੋਸਾਂਝ ਕਹਿੰਦੇ ਹਨ ਕਿ ਸੈਡ ਸੌਂਗ ਕਿਉਂ ਰਿਲੀਜ਼ ਕਰੀਏ ਸੋਨਮ ਜੀ। ਤੁਸੀਂ ਉਦਾਸ ਹੋ,ਜਿਸ ‘ਤੇ ਸੋਨਮ ਬਾਜਵਾ ਕਹਿੰਦੀ ਹੈ ਕਿ ਨਹੀਂ ਉਦਾਸ ਤਾਂ ਨਹੀਂ ਪਰ ਤੁਹਾਨੂੰ ਗੀਤ ਰਿਲੀਜ਼ ਕਰਨੇ ਚਾਹੀਦੇ ਹਨ।

By  Shaminder Kaur Kaler September 4th 2026 12:01 PM

ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ। ਬੀਤੇ ਦਿਨ ਵੀ ਉਹ ਲਾਈਵ ਹੋਏ ਅਤੇ ਫੈਨਸ ਦੀਆਂ ਗੱਲਾਂ ਦਾ ਜਵਾਬ ਦਿੱਤਾ । ਵੱਖ-ਵੱਖ ਮੁੱਦਿਆਂ ‘ਤੇ ਫੈਨਸ ਦੇ ਨਾਲ ਦਿਲਜੀਤ ਦੋਸਾਂਝ ਨੇ ਗੱਲਬਾਤ ਕੀਤੀ । ਇਸ ਮੌਕੇ ਅਦਾਕਾਰਾ ਸੋਨਮ ਬਾਜਵਾ ਨੇ ਵੀ ਦਿਲਜੀਤ ਕੋਲੋਂ ਡਿਮਾਂਡ ਕੀਤੀ ਕਿ ਉਹ ਸੈਡ ਸੌਂਗ ਰਿਲੀਜ਼ ਕਰਨ। ਜਿਸ ‘ਤੇ ਦਿਲਜੀਤ ਦੋਸਾਂਝ ਕਹਿੰਦੇ ਹਨ ਕਿ ਸੈਡ ਸੌਂਗ ਕਿਉਂ ਰਿਲੀਜ਼ ਕਰੀਏ ਸੋਨਮ ਜੀ। ਤੁਸੀਂ ਉਦਾਸ ਹੋ,ਜਿਸ ‘ਤੇ ਸੋਨਮ ਬਾਜਵਾ ਕਹਿੰਦੀ ਹੈ ਕਿ ਨਹੀਂ ਉਦਾਸ ਤਾਂ ਨਹੀਂ ਪਰ ਤੁਹਾਨੂੰ ਗੀਤ ਰਿਲੀਜ਼ ਕਰਨੇ ਚਾਹੀਦੇ ਹਨ। ਜਿਸ ‘ਤੇ ਦਿਲਜੀਤ ਕਹਿੰਦੇ ਹਨ ਕਿ ਜਲਦ ਹੀ ਉਨ੍ਹਾਂ ਦੇ ਗੀਤ ਰਿਲੀਜ਼ ਹੋਣਗੇ । 

ਫੈਨਸ ਨੇ ਹਿੰਦੀ ਫ਼ਿਲਮਾਂ ਕਰਨ ਲਈ ਆਖਿਆ 

ਇਸ ਲਾਈਵ ਦੇ ਦੌਰਾਨ ਦਿਲਜੀਤ ਦੋਸਾਂਝ ਨੇ ਕਿਹਾ ਕਿ ਹਿੰਦੀ ‘ਚ ਉਨ੍ਹਾਂ ਦੀਆਂ ਦੋ ਫ਼ਿਲਮਾਂ ਆਈਆਂ ਹਨ।ਹੋਰ ਹਿੰਦੀ ‘ਚ ਕੀ ਕਰਾਂ।ਜਿਸ ‘ਤੇ ਦਿਲਜੀਤ ਦੋਸਾਂਝ ਨੇ ਫ਼ਿਲਮ ‘ਜਸਵੰਤ ਸਿੰਘ ਖਾਲੜਾ’ ਤੇ ਬਣੀ ਸਤਲੁਜ ਫ਼ਿਲਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਫ਼ਿਲਮ ਓਟੀਟੀ ਤੋਂ ਉਡਾ ਦਿੱਤੀ ਅਤੇ ਇੰਡੀਆ ‘ਚ ਇਸ ਫ਼ਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ।ਦਿਲਜੀਤ ਦੋਸਾਂਝ ਦੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੇ ਹਨ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।  


© Copyright Galactic Television & Communications Pvt. Ltd. 2026. All rights reserved.