ਦਿਲਜੀਤ ਦੋਸਾਂਝ ਪਹੁੰਚੇ ਆਗਰਾ ‘ਚ ਤਾਜ ਮਹਿਲ ਵੇਖਣ ਪਹੁੰਚੇ, ਵੀਡੀਓ ਹੋ ਰਿਹਾ ਵਾਇਰਲ

ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਸ਼ੋਅ ਨੂੰ ਲੈ ਕੇ ਚਰਚਾ ‘ਚ ਹਨ। ਦਿੱਲੀ ‘ਚ ਉਨ੍ਹਾਂ ਦਾ ਸ਼ੋਅ ਤੀਹ ਅਕਤੂਬਰ ਨੂੰ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਚਿੱਲ ਮੂਡ ‘ਚ ਨਜ਼ਰ ਆ ਰਹੇ ਹਨ ਅਤੇ ਆਪਣੀ ਟੀਮ ਦੇ ਨਾਲ ਆਗਰਾ ‘ਚ ਤਾਜ ਮਹਿਲ ਵੇਖਣ ਦੇ ਲਈ ਪਹੁੰਚੇ ਹੋਏ ਹਨ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।

By  Shaminder Kaur Kaler October 27th 2026 11:00 AM -- Updated: October 27th 2026 10:53 AM

ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਸ਼ੋਅ ਨੂੰ ਲੈ ਕੇ ਚਰਚਾ ‘ਚ ਹਨ। ਦਿੱਲੀ ‘ਚ ਉਨ੍ਹਾਂ ਦਾ ਸ਼ੋਅ ਤੀਹ ਅਕਤੂਬਰ ਨੂੰ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਚਿੱਲ ਮੂਡ ‘ਚ ਨਜ਼ਰ ਆ ਰਹੇ ਹਨ ਅਤੇ ਆਪਣੀ ਟੀਮ ਦੇ ਨਾਲ ਆਗਰਾ ‘ਚ ਤਾਜ ਮਹਿਲ ਵੇਖਣ ਦੇ ਲਈ ਪਹੁੰਚੇ ਹੋਏ ਹਨ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੇ ਸਾਥੀ ਗੁਰਪ੍ਰਤਾਪ ਕੰਗ ਸਣੇ ਹੋਰ ਸਾਥੀਆਂ ਦੇ ਨਾਲ ਦਿਖਾਈ ਦੇ ਰਹੇ ਹਨ ।


ਉਨ੍ਹਾਂ ਦੀ ਸੁਰੱਖਿਆ ਦੇ ਲਈ ਪੁਲਿਸ ਦੇ ਵੱਲੋਂ ਖ਼ਾਸ ਇੰਤਜ਼ਾਮ ਕੀਤੇ ਗਏ ਹਨ। ਦੱਸ ਦਈਏ ਕਿ ਦਿਲਜੀਤ ਦੋਸਾਂਝ ਤੇ ਅਮਿਤਾਭ ਬੱਚਨ ਨੂੰ ਧਮਕੀ ਵੀ ਮਿਲੀ ਹੈ। ਦਿੱਲੀ ‘ਚ ਦਿਲਜੀਤ ਦੋਸਾਂਝ ਦੇ ਸ਼ੋਅ ਦੀ ਤਿਆਰੀ ਚੱਲ ਰਹੀ ਹੈ।

ਇਸ ਤੋਂ ਪਹਿਲਾਂ ਸੁਰੱਖਿਆ ਕਾਰਨਾਂ ਦੇ ਚੱਲਦਿਆਂ ਇਸ ਸ਼ੋਅ ਦੇ ਲਈ ਪੁਲਿਸ ਵੱਲੋਂ ਇਜਾਜ਼ਤ ਨਹੀਂ ਸੀ ਮਿਲੀ । ਜਿਸ ਕਾਰਨ ਫੈਨਸ ਕਾਫੀ ਨਿਰਾਸ਼ ਹੋ ਗਏ ਸਨ, ਪਰ ਹੁਣ ਸ਼ੋਅ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਫੈਨਸ ਸ਼ੋਅ ਨੂੰ ਲੈ ਕੇ ਕਾਫੀ ਐਕਸਾਈਟਡ ਹਨ।ਇਸ ਸ਼ੋਅ ਦੇ ਲਈ ਐਡਵਾਸ਼ ‘ਚ ਬੁਕਿੰਗ ਹੋ ਚੁੱਕੀ ਹੈ। 

© Copyright Galactic Television & Communications Pvt. Ltd. 2026. All rights reserved.