ਹਾਰਡੀ ਸੰਧੂ ਦੀ ਪਤਨੀ ਜ਼ੀਨਤ ਸਿੱਧੂ ਨੇ ਪਤੀ ਦੇ ਨਾਲ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

ਹਾਰਡੀ ਸੰਧੂ ਦੀ ਪਤਨੀ ਜ਼ੀਨਤ ਸਿੱਧੂ ਨੇ ਆਪਣੇ ਪਤੀ ਦੇ ਨਾਲ ਬਹੁਤ ਹੀ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਮੇਰੀ ਤਾਕਤ, ਮੇਰੀ ਸ਼ਾਂਤੀ”।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਪੀਲੇ ਰੰਗ ਦੇ ਸੂਟ ‘ਚ ਨਜ਼ਰ ਆ ਰਹੀ ਹੈ।

By  Shaminder Kaur Kaler October 30th 2026 11:14 AM

ਹਾਰਡੀ ਸੰਧੂ ਦੀ ਪਤਨੀ ਜ਼ੀਨਤ ਸਿੱਧੂ ਨੇ ਆਪਣੇ ਪਤੀ ਦੇ ਨਾਲ ਬਹੁਤ ਹੀ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਮੇਰੀ ਤਾਕਤ, ਮੇਰੀ ਸ਼ਾਂਤੀ”।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਪੀਲੇ ਰੰਗ ਦੇ ਸੂਟ ‘ਚ ਨਜ਼ਰ ਆ ਰਹੀ ਹੈ। ਹਾਰਡੀ ਸੰਧੂ ਦੀ ਪਤਨੀ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਇਹ ਜੋੜੀ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ। 


ਜ਼ੀਨਤ ਸਿੱਧੂ ਵੀ ਪਤੀ ਨਾਲ ਆ ਚੁੱਕੀ ਨਜ਼ਰ 

ਜ਼ੀਨਤ ਸਿੱਧੂ ਵੀ ਪਤੀ ਹਾਰਡੀ ਸੰਧੂ ਦੇ ਨਾਲ ਗੀਤ ਬੈਕਬੌਨ ‘ਚ ਨਜ਼ਰ ਆ ਚੁੱਕੇ ਹਨ। ਹਾਰਡੀ ਸੰਧੂ ਵੀ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।


ਜਿਸ ‘ਚ ਬਿਜਲੀ ਬਿਜਲੀ, ਬੈਕਬੌਨ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ । ਗਾਇਕ ਨੇ ਕ੍ਰਿਕੇਟ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਵਾਰਮ ਅੱਪ ਦੇ ਦੌਰਾਨ ਸੱਟ ਲੱਗ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਕਰੀਅਰ ਨੇ ਨਵਾਂ ਰੁਖ ਲਿਆ ਅਤੇ ਉਹ ਗਾਇਕੀ ਦੇ ਖੇਤਰ ‘ਚ ਆ ਗਏ ।

 


© Copyright Galactic Television & Communications Pvt. Ltd. 2026. All rights reserved.