ਪਰਮੀਸ਼ ਵਰਮਾ ਨੇ ਸਾਂਝੀ ਕੀਤੀ ਪੋਸਟ, ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਜਵਾਬ

ਪੰਜਾਬੀ ਗਾਇਕ ਤੇ ਅਦਾਕਾਰ ਪਰਮਿਸ਼ ਵਰਮਾ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚੱਲ ਰਹੀ ਆਨਲਾਈਨ ਟਰੋਲਿੰਗ ਅਤੇ ਚਰਚਾਵਾਂ ’ਤੇ ਹੁਣ ਖੁੱਲ੍ਹ ਕੇ ਪ੍ਰਤੀਕਿਰਿਆ ਦਿੱਤੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੇ ਵਿਆਹ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਹਾਲ ਹੀ ਵਿੱਚ ਹਰਮਨ ਬਰਾੜ ਨਾਲ ਸਾਹਮਣੇ ਆਈਆਂ ਕੁਝ ਤਸਵੀਰਾਂ ਤੋਂ ਬਾਅਦ ਵੀ ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਦੇਖਣ ਨੂੰ ਮਿਲੀਆਂ।ਪਰਮੀਸ਼ ਵਰਮਾ ਨੇ ਅੱਜ ਸਾਂਝੇ ਕੀਤੇ ਇੱਕ ਨੋਟ ਰਾਹੀਂ ਟਰੋਲਿੰਗ ਕਰਨ ਵਾਲਿਆਂ ਨੂੰ ਜਵਾਬ ਦਿੱਤਾ।

By  Shaminder Kaur Kaler September 4th 2026 06:02 PM

ਪੰਜਾਬੀ ਗਾਇਕ ਤੇ ਅਦਾਕਾਰ ਪਰਮਿਸ਼ ਵਰਮਾ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚੱਲ ਰਹੀ ਆਨਲਾਈਨ ਟਰੋਲਿੰਗ ਅਤੇ ਚਰਚਾਵਾਂ ’ਤੇ ਹੁਣ ਖੁੱਲ੍ਹ ਕੇ ਪ੍ਰਤੀਕਿਰਿਆ ਦਿੱਤੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੇ ਵਿਆਹ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਹਾਲ ਹੀ ਵਿੱਚ ਹਰਮਨ ਬਰਾੜ ਨਾਲ ਸਾਹਮਣੇ ਆਈਆਂ ਕੁਝ ਤਸਵੀਰਾਂ ਤੋਂ ਬਾਅਦ ਵੀ ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਦੇਖਣ ਨੂੰ ਮਿਲੀਆਂ।ਪਰਮੀਸ਼  ਵਰਮਾ ਨੇ ਅੱਜ ਸਾਂਝੇ ਕੀਤੇ ਇੱਕ ਨੋਟ ਰਾਹੀਂ ਟਰੋਲਿੰਗ ਕਰਨ ਵਾਲਿਆਂ ਨੂੰ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਮਰਦ ਹੋਣਾ ਅਕਸਰ ਲੋਕਾਂ ਲਈ ਇੱਕ “ਸੁਵਿਧਾਜਨਕ ਮਨੋਵਿਗਿਆਨਕ ਬਲੀ ਦਾ ਬੱਕਰਾ” ਬਣ ਜਾਂਦਾ ਹੈ, ਜਿਸ ਰਾਹੀਂ ਭੀੜ ਆਪਣੇ ਆਪ ਨੂੰ ਨੈਤਿਕ ਤੌਰ ’ਤੇ ਉੱਚਾ ਮਹਿਸੂਸ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬੋਝ ਨੂੰ ਬਿਨਾਂ ਕਿਸੇ ਰੰਜਿਸ਼ ਦੇ ਸਵੀਕਾਰ ਕਰਦੇ ਹਨ।


ਆਪਣੀ ਗੱਲ ਸਾਂਝੀ ਕਰਦਿਆਂ ਪਰਮੀਸ਼ ਨੇ ਕਿਹਾ ਕਿ ਜਦੋਂ ਉਹ ਖੁਦ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਸਨ ਅਤੇ “ਡੁੱਬ ਰਹੇ ਸਨ”, ਤਾਂ ਕੋਈ ਉਨ੍ਹਾਂ ਨੂੰ ਬਚਾਉਣ ਲਈ ਨਹੀਂ ਆਇਆ। ਉਨ੍ਹਾਂ ਆਪਣਾ ਦਰਦ ਖੁਦ ਸਹਿਣ ਕੀਤਾ ਅਤੇ ਮੁੜ ਆਪਣੇ ਪੈਰਾਂ ’ਤੇ ਖੜ੍ਹੇ ਹੋਏ। ਉਨ੍ਹਾਂ ਦੇ ਮੁਤਾਬਕ, ਇਹ ਵੀ ਇੱਕ ਮਰਦ ਹੋਣ ਦਾ ਹਿੱਸਾ ਹੈ।ਪਰਮੀਸ਼ ਵਰਮਾ ਨੇ ਅੱਗੇ ਕਿਹਾ ਕਿ ਮਰਦਾਨਗੀ ਦਾ ਮਤਲਬ ਸਿਰਫ਼ ਮਜ਼ਬੂਤ ਦਿਖਾਈ ਦੇਣਾ ਨਹੀਂ, ਸਗੋਂ ਆਪਣੀ ਸਾਬਕਾ ਪਤਨੀ ਅਤੇ ਮੌਜੂਦਾ ਜ਼ਿੰਦਗੀ ਵਿੱਚ ਮੌਜੂਦ ਔਰਤ ਦੋਵਾਂ ਦਾ ਸਨਮਾਨ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਨਿੱਜੀ ਰਿਸ਼ਤਿਆਂ ਦੀ ਕੜਵਾਹਟ ਨੂੰ ਮਰਦਾਨਗੀ ਦਾ ਨਾਮ ਦੇਣਾ ਠੀਕ ਨਹੀਂ।


ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਮਜ਼ੋਰੀ ਨੂੰ ਨੇਕੀ ਦਾ ਰੂਪ ਦੇਣਾ, ਧਿਆਨ ਅਤੇ ਪੈਸੇ ਲਈ ਕਿਸੇ ਭੀੜ ਦਾ ਹਿੱਸਾ ਬਣਨਾ ਅਤੇ ਕਾਇਰਤਾ ਨੂੰ ਨੈਤਿਕਤਾ ਕਹਿਣਾ ਮਰਦਾਨਗੀ ਨਹੀਂ ਹੈ।ਪਰਮੀਸ਼  ਵਰਮਾ ਦੀ ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸੋਸ਼ਲ ਮੀਡੀਆ ਯੂਜ਼ਰਜ਼ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ, ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਚਰਚਾਵਾਂ ਬਾਰੇ ਪਰਮਿਸ਼ ਨੇ ਇਸ ਨੋਟ ਵਿੱਚ ਕਿਸੇ ਵਿਅਕਤੀ ਜਾਂ ਘਟਨਾ ਦਾ ਸਿੱਧਾ ਨਾਮ ਨਹੀਂ ਲਿਆ।

© Copyright Galactic Television & Communications Pvt. Ltd. 2026. All rights reserved.