ਰਣਜੀਤ ਬਾਵਾ ਦੇ ਸ਼ੋਅ ‘ਚ ਰੋਬੋਟ ਨੇ ਪਾਇਆ ਭੰਗੜਾ, ਗਾਇਕ ਨੇ ਰੋਬੋਟ ਨੂੰ ਕਿਹਾ ‘ਚਾਚਾ ਅੱਗੇ ਆ ਜਾ’

ਰਣਜੀਤ ਬਾਵਾ ਦੇ ਇੱਕ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਸ਼ੋਅ ‘ਚ ਉਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆ। ਪਰ ਉਨ੍ਹਾਂ ਦੇ ਇਸ ਸ਼ੋਅ ‘ਚ ਸਭ ਤੋਂ ਵੱਧ ਆਕ੍ਰਸ਼ਣ ਦਾ ਕੇਂਦਰ ਰਿਹਾ ਇੱਕ ਰੋਬੋਟ। ਜਿਸ ਨੇ ਰਣਜੀਤ ਬਾਵਾ ਦੇ ਸ਼ੋਅ ‘ਚ ਡਾਂਸ ਕੀਤਾ । ਇਸ ਰੋਬੋਟ ਨੇ ਰਣਜੀਤ ਬਾਵਾ ਦੇ ਨਾਲ ਹੀ ਸ਼ੋਅ ‘ਚ ਐਂਟਰੀ ਕੀਤੀ।ਸੀਜੀਸੀ ਯੂਨੀਵਰਸਿਟੀ ‘ਚ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ‘ਚ ਰੋਬੋਟ ਨੇ ਵੀ ਡਾਂਸ ਕੀਤਾ ।

By  Shaminder Kaur Kaler October 30th 2026 05:00 PM

ਰਣਜੀਤ ਬਾਵਾ ਦੇ ਇੱਕ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਸ਼ੋਅ ‘ਚ ਉਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆ। ਪਰ ਉਨ੍ਹਾਂ ਦੇ ਇਸ ਸ਼ੋਅ ‘ਚ ਸਭ ਤੋਂ ਵੱਧ ਆਕ੍ਰਸ਼ਣ ਦਾ ਕੇਂਦਰ ਰਿਹਾ ਇੱਕ ਰੋਬੋਟ। ਜਿਸ ਨੇ ਰਣਜੀਤ ਬਾਵਾ ਦੇ ਸ਼ੋਅ ‘ਚ ਡਾਂਸ ਕੀਤਾ । ਇਸ ਰੋਬੋਟ ਨੇ ਰਣਜੀਤ ਬਾਵਾ ਦੇ ਨਾਲ ਹੀ ਸ਼ੋਅ ‘ਚ ਐਂਟਰੀ ਕੀਤੀ।ਸੀਜੀਸੀ ਯੂਨੀਵਰਸਿਟੀ ‘ਚ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ‘ਚ ਰੋਬੋਟ ਨੇ ਵੀ ਡਾਂਸ ਕੀਤਾ ।


ਸੋਸ਼ਲ ਮੀਡੀਆ ‘ਤੇ ਰਣਜੀਤ ਬਾਵਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।ਰਣਜੀਤ ਬਾਵਾ ਦੀ ਟੀਮ ਦੇ ਵੱਲੋਂ ਵੀ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ।


ਰਣਜੀਤ ਬਾਵਾ ਦਾ ਵਰਕ ਫ੍ਰੰਟ 

ਰਣਜੀਤ ਬਾਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ।


© Copyright Galactic Television & Communications Pvt. Ltd. 2026. All rights reserved.