‘ਸਿੰਘ ਵਰਸਿਜ਼ ਕੌਰ-2’ ਦੀ ਸਟਾਰ ਕਾਸਟ ਪਹੁੰਚੀ ਵਾਹਘਾ ਬਾਰਡਰ, ਗਿੱਪੀ ਗਰੇਵਾਲ ਨੇ ਤਸਵੀਰਾਂ ਕੀਤੀਆਂ ਸਾਂਝੀਆਂ
‘ਸਿੰਘ ਵਰਸਿਜ਼ ਕੌਰ-2’ ਗਿਆਰਾਂ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੀ ਸਟਾਰ ਕਾਸਟ ਫ਼ਿਲਮ ਦੀ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ਜਿਸ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨਪ ਬੀਤੇ ਦਿਨੀਂ ਫ਼ਿਲਮ ਦੇ ਕਲਾਕਾਰ ਵਾਹਘਾ ਬਾਰਡਰ ‘ਤੇ ਪਹੁੰਚੇ । ਜਿੱਥੇ ਉਨ੍ਹਾਂ ਨੇ ਬੀਟਿੰਗ ਰੀਟ੍ਰੀਟ ਸੈਰੇਮਨੀ ‘ਚ ਭਾਗ ਲਿਆ ਅਤੇ ਬੀਐੱਸਐੱਫ ਦੇ ਜਵਾਨਾਂ ਦੇ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ ।

ਗਿੱਪੀ ਗਰੇਵਾਲ ਨੇ ਕਈ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਸ਼ਹਿਨਾਜ਼ ਗਿੱਲ ਤੇ ਗਿੱਪੀ ਗਰੇਵਾਲ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ‘ਚ ਇੱਕਠੇ ਨਜ਼ਰ ਆ ਚੁੱਕੇ ਹਨ। ਫ਼ਿਲਮ ‘ਡਾਕਾ’ ‘ਚ ਸ਼ਹਿਨਾਜ਼ ਗਿੱਲ ਨੇ ਪੁਸ਼ਪਾ ਨਾਂਅ ਦੀ ਬੈਂਕ ਮੁਲਾਜ਼ਮ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਹਾਲ ਹੀ ‘ਚ ਸ਼ਹਿਨਾਜ਼ ਗਿੱਲ ਫ਼ਿਲਮ ‘ਇਸ਼ਕਨਾਮਾ’ ‘ਚ ਜੈ ਰੰਧਾਵਾ ਦੇ ਨਾਲ ਨਜ਼ਰ ਆਏ ਸਨ।

ਸ਼ਹਿਨਾਜ਼ ਗਿੱਲ ਨੇ ਬਤੌਰ ਮਾਡਲ ਕੀਤੀ ਸੀ ਸ਼ੁਰੂਆਤ
ਸ਼ਹਿਨਾਜ਼ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਕਈ ਫ਼ਿਲਮਾਂ ‘ਚ ਕੰਮ ਕੀਤਾ । ਪਾਲੀਵੁੱਡ ਦੇ ਨਾਲ-ਨਾਲ ਸ਼ਹਿਨਾਜ਼ ਗਿੱਲ ਬਾਲੀਵੁੱਡ ‘ਚ ਵੀ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਗੀਤ ਵੀ ਗਾਏ ਹਨ।