ਅਦਾਕਾਰੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਇਸ ਫੀਲਡ ‘ਚ ਕੰਮ ਕਰਦੇ ਸਨ ਸੋਨਮ ਬਾਜਵਾ

ਅਦਾਕਾਰਾ ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਚੋਂ ਇੱਕ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਗੁੱਡੀਆਂ ਪਟੋਲੇ, ਅੜਬ ਮੁਟਿਆਰਾਂ, ਗੋਡੇ ਗੋਡੇ ਚਾਅ, ਪੰਜਾਬ 1984 ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਸੋਨਮ ਬਾਜਵਾ ਅਦਾਕਾਰੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਕਿਸ ਖੇਤਰ ‘ਚ ਕੰਮ ਕਰਦੀ ਸੀ।ਸੋਨਮ ਬਾਜਵਾ ਦਾ ਜਨਮ ਉੱਤਰਾਖੰਡ ਦੇ ਦੇਹਰਾਦੂਨ ‘ਚ ਹੋਇਆ ਸੀ ।

By  Shaminder Kaur Kaler November 3rd 2026 09:00 AM

ਅਦਾਕਾਰਾ ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਚੋਂ ਇੱਕ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਗੁੱਡੀਆਂ ਪਟੋਲੇ, ਅੜਬ ਮੁਟਿਆਰਾਂ, ਗੋਡੇ ਗੋਡੇ ਚਾਅ, ਪੰਜਾਬ 1984 ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਸੋਨਮ ਬਾਜਵਾ ਅਦਾਕਾਰੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਕਿਸ ਖੇਤਰ ‘ਚ ਕੰਮ ਕਰਦੀ ਸੀ।ਸੋਨਮ ਬਾਜਵਾ ਦਾ ਜਨਮ ਉੱਤਰਾਖੰਡ ਦੇ ਦੇਹਰਾਦੂਨ ‘ਚ ਹੋਇਆ ਸੀ ।

ਇੱਥੋਂ ਹੀ ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਦਾਕਾਰਾ ਨੇ ਬਤੌਰ ਏਅਰ ਹੋਸਟੈਸ ਆਪਣਾ ਕਰੀਅਰ ਸ਼ੁਰੂ ਕੀਤਾ । ਇਸ ਦੇ ਨਾਲ ਹੀ ਇਸੇ ਦੌਰਾਨ ਹੀ ਉਨ੍ਹਾਂ ਨੇ ਬਤੌਰ ਮਾਡਲ ਕੰਮ ਕਰਨਾ ਸ਼ੁਰੂ ਕੀਤਾ ਅਤੇ ਕਈ ਬਿਊਟੀ ਪੀਜੈਂਟ ‘ਚ ਭਾਗ ਲਿਆ ਅਤੇ ਕਈ ਬਿਊਟੀ ਕਾਂਟੈਸਟ ‘ਚ ਵੀ ਭਾਗ ਲਿਆ ਸੀ ।ਇਸ ਤੋਂ ਬਾਅਦ ਹੀ ਉਨ੍ਹਾਂ ਨੇ ਫ਼ਿਲਮਾਂ ‘ਚ ਕਿਸਮਤ ਅਜ਼ਮਾਈ ਅਤੇ ਉਹਨਾਂ ਦੀ ਕਿਸਮਤ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ।



ਉਨ੍ਹਾਂ ਨੇ ਸਭ ਤੋਂ ਪਹਿਲਾਂ ਫ਼ਿਲਮ ‘ਬੈਸਟ ਆਫ ਲੱਕ’ ‘ਚ ਕੰਮ ਕੀਤਾ ਅਤੇ ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਗਿਆ।ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਪੰਜਾਬ 1984 ਅਤੇ ਇਸ ਤੋਂ ਬਾਅਦ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ ।ਉਨ੍ਹਾਂ ਦਾ ਇਹ ਫ਼ਿਲਮੀ ਸਫਰ ਲਗਾਤਾਰ ਜਾਰੀ ਹੈ। ਸੋਨਮ ਬਾਜਵਾ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਅਤੇ ਆਪਣੀ ਵਧੀਆ ਅਦਾਕਾਰੀ ਦੇ ਲਈ ਕਈ ਅਵਾਰਡ ਵੀ ਉਨ੍ਹਾਂ ਨੇ ਜਿੱਤੇ ਹਨ।

 

Related Post

ਅਦਾਕਾਰੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਇਸ ਫੀਲਡ ‘ਚ ਕੰਮ ਕਰਦੇ ਸਨ ਸੋਨਮ ਬਾਜਵਾ
ਜੈਜ਼ੀ ਬੀ ਨੇ ਦਿਨੇਸ਼ ਔਲਕ ਦੇ ਪੁੱਤਰ ਦਿਵਿਤ ਔਲਕ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਕਿਹਾ “ਮੈਂ ਜੋ ਮਹਿਸੂਸ ਕਰ ਰਿਹਾ, ਉਹ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦਾ”, ਨੀਰੂ ਬਾਜਵਾ ਨੇ ਵੀ ਜਤਾਇਆ ਦੁੱਖ
ਕੋਲਕਾਤਾ ਦੀ ਸੈਰ ‘ਤੇ ਨਿਕਲੀ ਸ਼ਹਿਨਾਜ਼ ਗਿੱਲ, ਹਾਵੜਾ ਬ੍ਰਿਜ ਸਣੇ ਹੋਰ ਮਨਮੋਹਕ ਥਾਂਵਾਂ ਦੀ ਕੀਤੀ ਸੈਰ
ਮਲਕੀਤ ਰੌਣੀ ਦੀ ਫ਼ਿਲਮ ‘ਹਰ ਮੈਦਾਨ ਫਤਿਹ’ ਦਾ ਟ੍ਰੇਲਰ ਰਿਲੀਜ਼, ਨੌਜਵਾਨਾਂ ਦੇ ਸੁਫ਼ਨੇ ਤੇ ਸੰਘਰਸ਼ ਨੂੰ ਦਰਸਾਉਂਦੀ ਹੈ ਫ਼ਿਲਮ
ਅਦਾਕਾਰ ਦਕਸ਼ਅਜੀਤ ਸਿੰਘ ਦੇ ਪਿਤਾ ਦਾ ਹੋਇਆ ਦਿਹਾਂਤ, ਪਿਤਾ ਦੇ ਨਾਲ ਤਸਵੀਰਾਂ ਸਾਂਝੀਆਂ ਕਰਕੇ ਅਦਾਕਾਰ ਹੋਏ ਭਾਵੁਕ
ਦਿਲਜੀਤ ਦੋਸਾਂਝ ਦੇ ਸ਼ੋਅ ਦੇ ਲਈ ਰਾਤ 12 ਵਜੇ ਤੱਕ ਚੱਲੇਗੀ ਮੈਟਰੋ, ਦਿਲਜੀਤ ਦੋਸਾਂਝ ਨੇ ਵੀਡੀਓ ਸਾਂਝਾ ਕਰਕੇ ਫੈਨਸ ਨੂੰ ਕੀਤੀ ਖਾਸ ਅਪੀਲ

© Copyright Galactic Television & Communications Pvt. Ltd. 2026. All rights reserved.