logo
logo

ਅਦਾਕਾਰ ਦਕਸ਼ਅਜੀਤ ਸਿੰਘ ਦੇ ਪਿਤਾ ਦਾ ਹੋਇਆ ਦਿਹਾਂਤ, ਪਿਤਾ ਦੇ ਨਾਲ ਤਸਵੀਰਾਂ ਸਾਂਝੀਆਂ ਕਰਕੇ ਅਦਾਕਾਰ ਹੋਏ ਭਾਵੁਕ

ਅਦਾਕਾਰ ਦਕਸ਼ਅਜੀਤ ਸਿੰਘ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ।ਜਿਸ ਦੀ ਜਾਣਕਾਰੀ ਖੁਦ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ “ਘਲੇ ਆਵਹਿ ਨਾਨਕਾ ਸਦੇ ਉਠੀ ਜਾ… ਛਿਆਲੀ ਸਾਲ ਦੀ ਯਾਰੀ ਆਪਣੀ ਸਰਦਾਰ ਜੀ। ਔਖਾ ਬਹੁਤ ਹੋਣਾ ਤੁਹਾਡੇ ਬਗੈਰ। ਲਵ ਯੂ ਫਾਦਰ ਸਾਬ”।

ਦਕਸ਼ਅਜੀਤ ਸਿੰਘ ਨੇ ਜਿਉਂ ਹੀ ਇਸ ਜਾਣਕਾਰੀ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਪਾਲੀਵੁੱਡ ਦੇ ਸਿਤਾਰਿਆਂ ਨੇ ਉਨ੍ਹਾਂ ਦੇ ਪਿਤਾ ਜੀ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਦਾਕਾਰ ਰਘਵੀਰ ਬੋਲੀ ਨੇ ਲਿਖਿਆ “ਵਾਹਿਗੁਰੂ ਹੌਸਲਾ ਰੱਖੋ ਵੀਰੇ”।

ਇਸ ਤੋਂ ਇਲਾਵਾ ਰਾਣਾ ਰਣਬੀਰ ਨੇ ਵਾਹਿਗੁਰੂ ਦੇ ਭਾਣੇ ‘ਚ ਰਹਿੰਦੇ ਹੋਏ ਦਕਸ਼ਅਜੀਤ ਸਿੰਘ ਨੂੰ ਤਕੜਾ ਬਣਨ ਦੇ ਲਈ ਹੌਸਲਾ ਦਿੱਤਾ।ਗਾਇਕਾ ਕਮਲਜੀਤ ਨੀਰੂ ਨੇ ਲਿਖਿਆ “ਹੌਸਲਾ ਰੱਖਣਾ ਪੈਣਾ, ਮੈਂ ਤੁਹਾਡਾ ਦਰਦ ਸਮਝ ਸਕਦੀ ਹਾਂ।ਰੱਬ ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਵੇ। ਤਕੜੇ ਹੋਵੋ”। ਇਸ ਤੋਂ ਇਲਾਵਾ ਜਿੰਮ ਸ਼ਰਮਾ ਨੇ ਵੀ ਰਿਐਕਸ਼ਨ ਦਿੰਦੇ ਹੋਏ ਉਨ੍ਹਾਂ ਦੇ ਪਿਤਾ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ। 

ਅਦਾਕਾਰ ਦਕਸ਼ਅਜੀਤ ਸਿੰਘ ਦਾ ਵਰਕ ਫ੍ਰੰਟ 

ਅਦਾਕਾਰ ਦਕਸ਼ਅਜੀਤ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਨ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੁਆਤ ਬਤੌਰ ਮਾਡਲ ਕੀਤੀ ਸੀ । ਪਰ ਇਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਦਾ ਰੁਖ ਕੀਤਾ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆਏ ।

- GTC Pollywood

Top Stories