ਦਿਲਜੀਤ ਦੋਸਾਂਝ ਦੇ ਸ਼ੋਅ ਦੇ ਕਾਰਨ ਦਿੱਲੀ ਮੈਟਰੋ ਵੱਲੋਂ ਰਾਤ ਬਾਰਾਂ ਵਜੇ ਤੱਕ ਮੈਟਰੋ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਲਈ ਫੈਨਸ ਮੈਟਰੋ ਰਾਹੀਂ ਵੀ ਸ਼ੋਅ ਵਾਲੀ ਜਗ੍ਹਾ ‘ਤੇ ਪਹੁੰਚ ਸਕਦੇ ਹਨ । ਦਿਲਜੀਤ ਦੋਸਾਂਝ ਨੇ ਖੁਦ ਆਪਣੇ ਫੈਨਸ ਨੂੰ ਅਪੀਲ ਕੀਤੀ ਹੈ ਕਿ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਨਜ਼ਦੀਕ ਤੁਹਾਨੂੰ ਪਾਰਕਿੰਗ ਦੀ ਸੁਵਿਧਾ ਨਹੀਂ ਮਿਲੇਗੀ। ਇਸ ਲਈ ਮੈਟਰੋ ਤੁਹਾਡੇ ਲਈ ਸਭ ਤੋਂ ਵਧੀਆ ਸਾਧਨ ਰਹੇਗੀ ।
Add GTC Pollywood on Google
ਦਿਲਜੀਤ ਦੋਸਾਂਝ ਦਿੱਲੀ ‘ਚ ਹੋਣ ਵਾਲੇ ਆਪਣੇ ਸ਼ੋਅ ਨੂੰਲੈ ਕੇ ਤਿਆਰੀਆਂ ‘ਚ ਜੁਟੇ ਹੋਏ ਹਨ। ਉਨ੍ਹਾਂ ਨੇ ਆਪਣੇ ਇਸ ਸ਼ੋਅ ਦੇ ਲਈ ਰਿਹਰਸਲ ਕਰ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ੋਅ ਦੀਆਂ ਹੋਰ ਤਿਆਰੀਆਂ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਹੈ।
_041357ecc0619a3d193dc1d109bc9ad0_1280X720.webp)
ਉਹ ਇਹ ਹੈ ਕਿ ਗਾਇਕ ਦੇ ਸ਼ੋਅ ਦੇ ਕਾਰਨ ਦਿੱਲੀ ਮੈਟਰੋ ਵੱਲੋਂ ਰਾਤ ਬਾਰਾਂ ਵਜੇ ਤੱਕ ਮੈਟਰੋ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਲਈ ਫੈਨਸ ਮੈਟਰੋ ਰਾਹੀਂ ਵੀ ਸ਼ੋਅ ਵਾਲੀ ਜਗ੍ਹਾ ‘ਤੇ ਪਹੁੰਚ ਸਕਦੇ ਹਨ । ਦਿਲਜੀਤ ਦੋਸਾਂਝ ਨੇ ਖੁਦ ਆਪਣੇ ਫੈਨਸ ਨੂੰ ਅਪੀਲ ਕੀਤੀ ਹੈ ਕਿ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਨਜ਼ਦੀਕ ਤੁਹਾਨੂੰ ਪਾਰਕਿੰਗ ਦੀ ਸੁਵਿਧਾ ਨਹੀਂ ਮਿਲੇਗੀ।

ਇਸ ਲਈ ਮੈਟਰੋ ਤੁਹਾਡੇ ਲਈ ਸਭ ਤੋਂ ਵਧੀਆ ਸਾਧਨ ਰਹੇਗੀ । ਦਿਲਜੀਤ ਦਾ ਕਹਿਣਾ ਹੈ ਕਿ ਤੁਹਾਨੂੰ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਅਤੇ ਤੁਹਾਨੂੰ ਪਾਰਕਿੰਗ ਦੇ ਲਈ ਵੀ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ।
ਦਿਲਜੀਤ ਦੋਸਾਂਝ ਦਾ ਸ਼ੋਅ
ਦਿਲਜੀਤ ਦੋਸਾਂਝ ਦਾ ਸ਼ੋਅ ਕੱਲ੍ਹ ਯਾਨੀ ਤੀਹ ਅਕਤੂਬਰ ਨੂੰ ਹੋਵੇਗਾ।ਇਹ ਸ਼ੋਅ ਸਾਢੇ ਸੱਤ ਵਜੇ ਸ਼ੁਰੂ ਹੋਵੇਗਾ ਅਤੇ ਰਾਤ ਦਸ ਵਜੇ ਤੱਕ ਚੱਲੇਗਾ।ਦਿਲਜੀਤ ਨੇ ਆਪਣੇ ਸਾਰੇ ਫੈਨਸ ਨੂੰ ਅਪੀਲ ਕੀਤੀ ਹੈ ਕਿ ਉਹ ਸਾਢੇ ਛੇ ਵਜੇ ਤੱਕ ਆਪਣੀਆਂ ਸੀਟਾਂ ‘ਤੇ ਬੈਠ ਜਾਣ ਤਾਂ ਕਿ ਸ਼ੋਅ ਦਾ ਨਿਰਵਿਘਨ ਅਨੰਦ ਮਾਣ ਸਕਣ ।
- GTC Pollywood