logo
logo

ਕੋਲਕਾਤਾ ਦੀ ਸੈਰ ‘ਤੇ ਨਿਕਲੀ ਸ਼ਹਿਨਾਜ਼ ਗਿੱਲ, ਹਾਵੜਾ ਬ੍ਰਿਜ ਸਣੇ ਹੋਰ ਮਨਮੋਹਕ ਥਾਂਵਾਂ ਦੀ ਕੀਤੀ ਸੈਰ

ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੀ ਹੈ । ਉਹ ਅਕਸਰ ਆਪਣੇ ਪ੍ਰੋਜੈਕਟਸ ਦੇ ਬਾਰੇ ਫੈਨਸ ਦੇ ਨਾਲ ਜਾਣਕਾਰੀ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।

ਜਿਸ ‘ਚ ਉਹ ਕੋਲਕਾਤਾ ਦੀ ਸੈਰ ਕਰ ਰਹੀ ਹੈ। ਅਦਾਕਾਰਾ ਨੇ ਇਸ ਵੀਡੀਓ ‘ਚ ਹਾਵੜਾ ਬ੍ਰਿਜ ਦਾ ਸੁੰਦਰ ਦ੍ਰਿਸ਼ ਦਿਖਾਇਆ ਹੈ। ਇਸ ਦੇ ਨਾਲ ਹੀ ਦੁਰਗਾ ਪੂਜਾ ਲਈ ਸਜਾਇਆ ਗਿਆ ਪੰਡਾਲ ਵੀ ਵਿਖਾਇਆ ਅਤੇ ਕੋਲਕਾਤਾ ‘ਚ ਦੀਵਾਲੀ ਦੀਆਂ ਤਿਆਰੀਆਂ ਦੇ ਦ੍ਰਿਸ਼ ਵੀ ਦਿਖਾਏ ਜੋ ਕਿ ਬਹੁਤ ਹੀ ਮਨਮੋਹਕ ਨਜ਼ਰ ਆ ਰਹੇ ਹਨ ਅਤੇ ਇਨ੍ਹਾਂ ਦ੍ਰਿਸ਼ਾਂ ਨੂੰ ਵੇਖ ਹਰ ਕੋਈ ਇਨ੍ਹਾਂ ਵੱਲ ਖਿੱਚਿਆ ਚਲਾ ਆਉਂਦਾ ਹੈ। 

ਸ਼ਹਿਨਾਜ਼ ਗਿੱਲ ਦੀ ਨਿੱਜੀ ਜ਼ਿੰਦਗੀ 

ਸ਼ਹਿਨਾਜ਼ ਗਿੱਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਅੰਮ੍ਰਿਤਸਰ ਦੇ ਇੱਕ ਨਿੱਕੇ ਜਿਹੇ ਪਿੰਡ ਦੇ ਨਾਲ ਸਬੰਧ ਰੱਖਦੀ ਹੈ। ਸ਼ਹਿਨਾਜ਼ ਗਿੱਲ ਤੋਂ ਇਲਾਵਾ ਉਨ੍ਹਾਂ ਦਾ ਇੱਕ ਭਰਾ ਹੈ। ਜਿਸ ਦਾ ਨਾਂਅ ਸ਼ਹਿਬਾਜ਼ ਸਿੰਘ ਹੈ। ਸ਼ਹਿਨਾਜ਼ ਅਕਸਰ ਆਪਣੇ ਜੱਦੀ ਪਿੰਡ ‘ਚ ਜਾਂਦੀ ਹੈ ਅਤੇ ਉੱਥੋਂ ਆਪਣੇ ਪਰਿਵਾਰ ਦੇ ਨਾਲ ਅਕਸਰ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। 

ਸ਼ਹਿਨਾਜ਼ ਗਿੱਲ ਦਾ ਵਰਕ ਫ੍ਰੰਟ 

ਸ਼ਹਿਨਾਜ਼ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਬਿੱਗ ਬੌਸ ‘ਚ ਭਾਗ ਲਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਨਵੀਂ ਪਛਾਣ ਮਿਲੀ ਅਤੇ ਕਈ ਵੱਡੇ ਪ੍ਰੋਜੈਕਟ ‘ਚ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਵੀ ਮਿਲਿਆ।

- GTC Pollywood

Top Stories