ਸੰਗੀਤ ਤੇ ਸਿਤਾਰਿਆਂ ਨਾਲ ਸੱਜੀ ਸ਼ਾਮ ‘GTC VYBE’ ਦਾ ਅਨੰਦ ਮਾਣੋ ਸਿਰਫ਼ ਜੀਟੀਸੀ ਪੰਜਾਬੀ ‘ਤੇ, 11 ਸਤੰਬਰ ਨੂੰ
ਗਿੱਪੀ ਗਰੇਵਾਲ ਤੇ ਆਤਿਸ਼ ਦੀ ਧਮਾਕੇਦਾਰ ਪਰਫਾਰਮੈਂਸ ਤੇ ਸ਼ਹਿਨਾਜ਼ ਗਿੱਲ ਦੀ ਮੌਜੂਦਗੀ ਸ਼ੋਅ ਨੂੰ ਹੋਰ ਖ਼ਾਸ ਬਣਾਏਗੀ । ਜੀਟੀਸੀ ਪੰਜਾਬੀ ਦੇ ਵੱਲੋਂ ਕਰਵਾਏ ਗਏ ਇਸ ਸ਼ੋਅ ਦਾ ਪ੍ਰਸਾਰਣ ਜੀਟੀਸੀ ਪੰਜਾਬੀ ‘ਤੇ 11 ਸਤੰਬਰ, ਦਿਨ ਸ਼ੁੱਕਰਵਾਰ ਨੂੰ, ਰਾਤ 8:15 ‘ਤੇ ਕੀਤਾ ਜਾਵੇਗਾ ।
ਜੀਟੀਸੀ ਪੰਜਾਬੀ ਦੇ ਵੱਲੋਂ ਮੰਡੀ ਗੋਬਿੰਦਗੜ੍ਹ ਸਥਿਤ ਦੇਸ਼ ਭਗਤ ਯੂਨੀਵਰਸਿਟੀ ‘ਚ ‘ਜੀਟੀਸੀ ਵਾਈਬ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਸ਼ੋਅ ‘ਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਗਿੱਪੀ ਗਰੇਵਾਲ, ਏਕਮ ਚਨੌਲੀ, ਆਤਿਸ਼, ਜਿਗਰ ਪਰਫਾਰਮ ਕਰਨਗੇ। ਇਸ ਤੋਂ ਇਲਾਵਾ ਲੱਖੀ ਘੁੰਮਣ,ਟੀਪੂ ਸੁਲਤਾਨ ਆਪਣੀ ਸ਼ਾਨਦਾਰ ਪੇਸ਼ਕਾਰੀਆਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ ।
ਗਿੱਪੀ ਗਰੇਵਾਲ ਤੇ ਆਤਿਸ਼ ਦੀ ਧਮਾਕੇਦਾਰ ਪਰਫਾਰਮੈਂਸ ਤੇ ਸ਼ਹਿਨਾਜ਼ ਗਿੱਲ ਦੀ ਮੌਜੂਦਗੀ ਸ਼ੋਅ ਨੂੰ ਹੋਰ ਖ਼ਾਸ ਬਣਾਏਗੀ । ਜੀਟੀਸੀ ਪੰਜਾਬੀ ਦੇ ਵੱਲੋਂ ਕਰਵਾਏ ਗਏ ਇਸ ਸ਼ੋਅ ਦਾ ਪ੍ਰਸਾਰਣ ਜੀਟੀਸੀ ਪੰਜਾਬੀ ‘ਤੇ 11 ਸਤੰਬਰ, ਦਿਨ ਸ਼ੁੱਕਰਵਾਰ ਨੂੰ, ਰਾਤ 8:15 ‘ਤੇ ਕੀਤਾ ਜਾਵੇਗਾ ।
‘ਸੁਰਤਾਜ ਆਫ਼ ਪੰਜਾਬ’ਦੇ ਜੇਤੂ ਵੀ ਕਰਨਗੇ ਪਰਫਾਰਮ
‘ਜੀਟੀਸੀ ਵਾਈਬਸ’‘ਚ ‘ਸੁਰਤਾਜ ਆਫ਼ ਪੰਜਾਬ’ ਦਾ ਟਾਈਟਲ ਜਿੱਤਣ ਵਾਲੇ ਸੁਮਿਤ ਅਤੇ ਹਾਰਦਿਕ ਵੀ ਆਪਣੀ ਪਰਫਾਰਮੈਂਸ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣਗੇ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੀ ਨਵੀਂ ਜੋੜੀ ਸਿਦਕ ਗਿੱਲ ਤੇ ਜਾਨਿਆ ਜੋਸ਼ੀ ਵੀ ਇਸ ਸ਼ੋਅ ‘ਚ ਸ਼ਿਰਕਤ ਕਰਨਗੇ । ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਣ ਸਕਦੇ ਹੋ ।