ਲਵ ਗਿੱਲ ਬਿੱਗ ਬੌਸ 20 ‘ਚ ਆਪਣੀ ਮੌਜੂਦਗੀ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਉਸ ਦੇ ਕਈ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਬੀਤੇ ਦਿਨੀਂ ਸਕਾਊਟ ਦੀ ਗਰਲ ਫ੍ਰੈਂਡ ਕਾਸ਼ਵੀ ਨੇ ਬਿੱਗ ਬੌਸ ਦੇ ਘਰ ‘ਚ ਆ ਕੇ ਲਵ ਗਿੱਲ ਤੇ ਸਕਾਊਟ ਦੇ ਭੈਣ ਭਰਾ ਦੇ ਰਿਸ਼ਤੇ ‘ਤੇ ਸਵਾਲ ਚੁੱਕੇ ਸਨ।
Add GTC Pollywood on Google
ਲਵ ਗਿੱਲ ਬਿੱਗ ਬੌਸ 20 ‘ਚ ਆਪਣੀ ਮੌਜੂਦਗੀ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਉਸ ਦੇ ਕਈ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਬੀਤੇ ਦਿਨੀਂ ਸਕਾਊਟ ਦੀ ਗਰਲ ਫ੍ਰੈਂਡ ਕਾਸ਼ਵੀ ਨੇ ਬਿੱਗ ਬੌਸ ਦੇ ਘਰ ‘ਚ ਆ ਕੇ ਲਵ ਗਿੱਲ ਤੇ ਸਕਾਊਟ ਦੇ ਭੈਣ ਭਰਾ ਦੇ ਰਿਸ਼ਤੇ ‘ਤੇ ਸਵਾਲ ਚੁੱਕੇ ਸਨ। ਜਿਸ ਤੋਂ ਬਾਅਦ ਲਵ ਗਿੱਲ ਨੂੰ ਬਹੁਤ ਗਲਤ ਦੱਸਿਆ ਜਾ ਰਿਹਾ ਹੈ।

ਹੁਣ ਗਾਇਕਾ ਜਸਮੀਨ ਅਖਤਰ ਲਵ ਗਿੱਲ ਦੇ ਹੱਕ ‘ਚ ਨਿੱਤਰੀ ਹੈ।ਸੋਸ਼ਲ ਮੀਡੀਆ ਤੇ ਜਸਮੀਨ ਅਖਤਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਕਹਿ ਰਹੇ ਹਨ ਕਿ ਉਹ ਕਦੇ ਵੀ ਸੋਸ਼ਲ ਮੀਡੀਆ ਤੇ ਕਿਸੇ ਮੁੱਦੇ ‘ਤੇ ਨਹੀਂ ਬੋਲਦੀ ।

ਪਰ ਲਵ ਗਿੱਲ ਦੇ ਨਾਲ ਬਹੁਤ ਗਲਤ ਹੋ ਰਿਹਾ ਹੈ ਅਤੇ ਕਈ ਦਿਨਾਂ ਤੋਂ ਉਸ ਦੇ ਬਾਰੇ ਬਹੁਤ ਕੁਝ ਬੋਲਿਆ ਜਾ ਰਿਹਾ ਹੈ।ਇਹ ਸਭ ਵੇਖ ਕੇ ਮੇਰੇ ਤੋਂ ਰਿਹਾ ਨਹੀਂ ਗਿਆ ਅਤੇ ਨੈਸ਼ਨਲ ਟੀਵੀ ਤੇ ਬਹੁਤ ਗਲਤ ਬੋਲਿਆ ਜਾ ਰਿਹਾ ਹੈ। ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਲਵ ਗਿੱਲ ਦਾ ਸਾਥ ਦੇਣ । ਇਸ ਦੇ ਨਾਲ ਹੀ ਜਸਮੀਨ ਅਖਤਰ ਨੇ ਲਵ ਗਿੱਲ ਨੂੰ ਕਿਹਾ ਕਿ ਮੈਂ ਤੇਰੇ ਨਾਲ ਹਾਂ । ਤੂੰ ਹੋਰ ਵੀ ਤਕੜੀ ਹੋ ਕੇ ਬਿੱਗ ਬੌਸ ਦੇ ਘਰ ਚੋਂ ਬਾਹਰ ਆਏਂਗੀ।
- GTC Pollywood