ਬਿੱਗ ਬੌਸ 20 ‘ਚ ਮਸਤੀ, ਲੜਾਈ ਝਗੜੇ ਅਤੇ ਡਰਾਮਾ ਸਭ ਕੁਝ ਵੇਖਣ ਨੂੰ ਮਿਲ ਰਿਹਾ ਹੈ। ਹੁਣ ਸ਼ੋਅ ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ। ਜਿਸ ‘ਚ ਯੰਗ ਡੀਐੱਸਏ ਅਤੇ ਸਕਾਊਟ ਆਪਸ ‘ਚ ਲੜਦੇ ਹੋਏ ਦਿਖਾਈ ਦੇ ਰਹੇ ਹਨ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਲੜਦੇ ਹੋਏ ਦਿਖਾਈ ਦੇ ਰਹੇ ਹਨ ।
Add GTC Pollywood on Google
ਬਿੱਗ ਬੌਸ 20 ‘ਚ ਮਸਤੀ, ਲੜਾਈ ਝਗੜੇ ਅਤੇ ਡਰਾਮਾ ਸਭ ਕੁਝ ਵੇਖਣ ਨੂੰ ਮਿਲ ਰਿਹਾ ਹੈ। ਹੁਣ ਸ਼ੋਅ ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ। ਜਿਸ ‘ਚ ਯੰਗ ਡੀਐੱਸਏ ਅਤੇ ਸਕਾਊਟ ਆਪਸ ‘ਚ ਲੜਦੇ ਹੋਏ ਦਿਖਾਈ ਦੇ ਰਹੇ ਹਨ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਲੜਦੇ ਹੋਏ ਦਿਖਾਈ ਦੇ ਰਹੇ ਹਨ ।ਇਸ ਤੋਂ ਪਹਿਲਾਂ ਟਾਸਕ ਦੇ ਦੌਰਾਨ ਸਕਾਊਟ ਤੇ ਅਰੀਸ਼ਫਾ ਦੇ ਦਰਮਿਆਨ ਝਗੜਾ ਹੋਇਆ ਸੀ ।

ਅਰੀਸ਼ਫਾ ਨੂੰ ਸਪੋਟ ਕਰਨ ਦੇ ਚੱਕਰ ‘ਚ ਸਕਾਊਟ ਤੇ ਉਦੀਤੀ ਸਿੰਘ ਵੀ ਭਿੜਦੇ ਨਜ਼ਰ ਆਏ । ਇਸ ਤੋਂ ਪਹਿਲਾਂ ਲਵ ਗਿੱਲ ਤੇ ਸਕਾਊਟ ਦੇ ਰਿਸ਼ਤੇ ਨੂੰ ਲੈ ਕੇ ਵੀ ਕਾਫੀ ਬਵਾਲ ਹੋਇਆ ਸੀ। ਸਕਾਊਟ ਦੀ ਗਰਲ ਫ੍ਰੈਂਡ ਵੀ ਸ਼ੋਅ ‘ਚ ਆਈ ਸੀ ਅਤੇ ਦੋਵਾਂ ਨੂੰ ਆਪਣੇ ਰਿਸ਼ਤੇ ਦੀਆਂ ਹੱਦਾਂ ਤੈਅ ਕਰਨ ਦੀ ਨਸੀਹਤ ਦਿੱਤੀ ਸੀ ।
ਬੀਤੇ ਦਿਨ ਕਾਮਿਆ ਪੰਜਾਬੀ ਨੇ ਵੀ ਸਕਾਊਟ ਦੀ ਕਲਾਸ ਲਗਾਈ ਸੀ ਅਤੇ ਕਿਹਾ ਸੀ ਕਿ ਜਦੋਂ ਤੱਕ ਮਸਾਜ ਸੀ ਉਦੋਂ ਤੱਕ ਹੀ ਕੀ ਲਵ ਗਿੱਲ ਉਸ ਦੀ ਭੈਣ ਸੀ? । ਉਦੀਤੀ ਨੇ ਗੱਲਬਾਤ ਦੇ ਦੌਰਾਨ ਸਕਾਊਟ ਦੀ ਗਰਲ ਫ੍ਰੈਂਡ ਕਾਸ਼ਵੀ ਨੂੰ ਵੀ ਘੜੀਸ ਲਿਆ ਸੀ ਜਿਸ ਕਾਰਨ ਸਕਾਊੇਟ ਨਾਰਾਜ਼ ਹੋ ਗਿੳਾ ਸੀ ਅਤੇ ਸਕਾਊਟ ਨੇ ਵੀ ਨਿੱਜੀ ਤੌਰ ‘ਤੇ ਉਸ ‘ਤੇ ਨਿਸ਼ਾਨਾ ਸਾਧਿਆ।
- GTC Pollywood