ਬਿੱਗ ਬੌਸ 20 ‘ਚ ਲਵ ਗਿੱਲ ਅਤੇ ਸਕਾਊਟ ਦੇ ਰਿਸ਼ਤੇ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਹੈ। ਇਸੇ ਦੌਰਾਨ ਜਿੱਥੇ ਸਕਾਊਟ ਦੀ ਗਰਲ ਫ੍ਰੈਂਡ ਕਾਸ਼ਵੀ ਨੇ ਵੀ ਲਵ ਗਿੱਲ ਤੇ ਸਕਾਊਟ ਦੇ ਰਿਸ਼ਤੇ ਨੂੰ ਲੈ ਕੇ ਸਵਾਲ ਚੁੱਕੇ ਸਨ। ਜਿਸ ਤੋਂ ਬਾਅਦ ਹੁਣ ਇਸ ਮਾਮਲੇ ‘ਚ ਸਲਮਾਨ ਖ਼ਾਨ ਵੀ ਲਵ ਗਿੱਲ ਦੇ ਹੱਕ ‘ਚ ਅੱਗੇ ਆਏ ਹਨ। ਉਨ੍ਹਾਂ ਨੇ ਸਕਾਊਟ ਦੀ ਕਲਾਸ ਲਗਾਈ ਹੈ ਅਤੇ ਸਕਾਊਟ ਨੂੰ ਖਰੀਆਂ ਖੋਟੀਆਂ ਸੁਣਾਈਆਂ ਹਨ।
Add GTC Pollywood on Google

ਵੀਕੇਂਡ ਕਾ ਵਾਰ ‘ਚ ਸਲਮਾਨ ਖਾਨ ਕਾਫੀ ਗੁੁੱਸੇ ‘ਚ ਹਨ ਅਤੇ ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ‘ਚ ਉਹ ਕਹਿ ਰਹੇ ਹਨ ਕਿ ‘ਤੇਰੇ ਵਰਗਾ ਘਟੀਆ ਆਦਮੀ ਕੋਈ ਨਹੀਂ’। ਸਲਮਾਨ ਕਹਿੰਦੇ ਹਨ ਕਿ ‘ਇਸ ਘਰ ‘ਚ ਭੈਣ ਸ਼ਬਦ ਹੀ ਪਨੌਤੀ ਹੈ।ਸਕਾਊਟ ਇੱਕ ਗੱਲ ਤਾਂ ਤੁਸੀਂ ਸਾਬਿਤ ਕਰ ਦਿੱਤੀ ਕਿ ਤੁਸੀਂ ਕਿਸੇ ਦੇ ਨਾਲ ਵੀ ਲਾਇਲ ਨਹੀਂ ਹੋ।

ਆਪਣੀ ਭੈਣ ਵਰਗੀ ਦੋਸਤ ਕਹਿੰਦੇ ਹੋ ਅਤੇ ਉਸ ਨੂੰ ਗਰਲ ਫ੍ਰੈਂਡ ਦੇ ਸਾਹਮਣੇ ਡਿਫੈਂਡ ਨਹੀਂ ਕਰ ਪਾਏ ।ਇਨ੍ਹਾਂ ਨੂੰ ਤੁਹਾਨੂੰ ਇਮੋਸ਼ਨਲੀ ਮੈਨੂਪਲੇਟ ਕੀਤਾ ਹੈ? ਕੀ ਤੁਸੀਂ ਦੁੱਧ ਪੀਂਦੇ ਬੱਚੇ ਹੋ? ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਤੁਸੀਂ ਦੂਜਿਆਂ ‘ਤੇ ਬਲੇਮ ਕਿਉਂ ਲਗਾਉਂਦੇ ਹੋ।ਤੁਹਾਡੇ ਤੇ ਲਵ ਤੋਂ ਦੂਰੀ ਸਹੀ ਨਹੀਂ ਜਾ ਰਹੀ ਸੀ। ਅਜਿਹੇ ‘ਚ ਅਗਲੀ ਸਟੇਜ ਇਹ ਆਈ ਕਿ ਰਿਸ਼ਤਾ ਵਹੀ, ਪਰ ਮਸਾਜ ਨਹੀਂ। ਤੁਸੀਂ ਪਟਾਉਣ ਦੇ ਚੱਕਰ ‘ਚ ਫਰਜ਼ੀ ਕਮਿਟਮੈਂਟ ਕੀਤਾ ਹੈ ਤਾਂ ਤੁਹਾਡੇ ਤੋਂ ਜ਼ਿਆਦਾ ਘਟੀਆ ਕੋਈ ਨਹੀਂ”।
- GTC Pollywood