ਲਵ ਗਿੱਲ ਨੇ ਸਕਾਊਟ ਲਈ ਬਣਾਈ ਖ਼ਾਸ ਡਿੱਸ਼, ਕਿਹਾ ‘ਭੈਣ ਭਰਾ ਦੇ ਰਿਸ਼ਤੇ ‘ਚ ਲੜਾਈਆਂ ਆਰਜ਼ੀ ਹੁੰਦੀਆਂ ਨੇ’
ਲ਼ਵ ਗਿੱਲ ਬਿੱਗ ਬੌਸ ‘ਚ ਆਪਣੀ ਮੌਜੂਦਗੀ ਦੇ ਨਾਲ ਖੂਬ ਸੁਰਖੀਆਂ ਵਟੋਰ ਰਹੀ ਹੈ। ਲਵ ਗਿੱਲ ਨੇ ਹੁਣ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਉਹ ਸਕਾਊਟ ਤੇ ਲਈ ਕੋਈ ਡਿੱਸ਼ ਬਣਾਉਂਦੀ ਹੈ ਅਤੇ ਆਪਣੇ ਭਰਾ ਸਕਾਊਟ ਨੂੰ ਖਵਾਉਂਦੀ ਹੈ।

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ “ਲਗਾਤਾਰ ਇੱਕ-ਦੂਜੇ ਨਾਲ ਮਜ਼ਾਕ-ਮਸਤੀ ਕਰਨ ਤੋਂ ਲੈ ਕੇ ਹਰ ਔਖੇ ਵੇਲੇ ਇੱਕ-ਦੂਜੇ ਦਾ ਸਾਥ ਦੇਣ ਤੱਕ, 'ਲਵ' ਅਤੇ 'ਸਕਾਊਟ' ਵਿਚਕਾਰ ਭੈਣ-ਭਰਾ ਦਾ ਅਜਿਹਾ ਖੂਬਸੂਰਤ ਰਿਸ਼ਤਾ ਹੈ ਜਿੱਥੇ ਲੜਾਈ-ਝਗੜੇ ਤਾਂ ਆਰਜ਼ੀ ਹੁੰਦੇ ਹਨ, ਪਰ ਪਿਆਰ ਹਮੇਸ਼ਾ ਸੱਚਾ ਹੁੰਦਾ ਹੈ”।
ਲ਼ਵ ਗਿੱਲ ਤੋਂ ਸਲਮਾਨ ਨੇ ਪੁੱਛੇ ਸਨ ਸਵਾਲ
ਲ਼ਵ ਗਿੱਲ ਤੋਂ ਸਲਮਾਨ ਖ਼ਾਨ ਨੇ ਕਈ ਸਵਾਲ ਪੁੱਛੇ ਸਨ। ਕਿਉਂਕਿ ਸਕਾਊਟ ਲਵ ਗਿੱਲ ਦੇ ਨਾਲ ਗਲਤ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਸੀ । ਜਿਸ ਤੋਂ ਬਾਅਦ ਸਲਮਾਨ ਖ਼ਾਨ ਨੇ ਲਵ ਗਿੱਲ ਦੇ ਆਪਣੇ ਭਰਾ ਦੇ ਨਾਲ ਰਿਸ਼ਤੇ ਬਾਰੇ ਗੱਲ ਕੀਤੀ ਸੀ ਅਤੇ ਸਲਮਾਨ ਖ਼ਾਨ ਨੇ ਕਿਹਾ ਸੀ ਕਿ ਉਹ ਆਪਣੇ ਭਰਾ ਦੇ ਨਾਲ ਕੰਫਰਟੇਬਲ ਹੈ ਤਾਂ ਲਵ ਗਿੱਲ ਨੇ ਕਿਹਾ ਸੀ ਕਿ ਹਾਂ ਕਦੇ ਕਦੇ ਭਰਾ ਦੇ ਨਾਲ ਉਹ ਮਸਤੀ ਕਰਦੀ ਹੈ ਜਿਸ ਤੋਂ ਬਾਅਦ ਸਲਮਾਨ ਚੁੱਪ ਹੋ ਗਏ ਸਨ ।