logo
logo

ਬਿੱਗ ਬੌਸ 20 : ਲਵ ਗਿੱਲ ਦੀਆਂ ਹਰਕਤਾਂ ਵੇਖ ਕੇ ਹਰ ਕੋਈ ਹੈਰਾਨ, ਸਲਮਾਨ ਖ਼ਾਨ ਨੇ ਵੀ ਲਗਾਈ ਫਟਕਾਰ

ਲਵ ਗਿੱਲ ਇਨ੍ਹੀਂ ਦਿਨੀਂ ਬਿੱਗ ਬੌਸ ਨੂੰ ਲੈ ਕੇ ਚਰਚਾ ‘ਚ ਹੈ। ਇਸ ਸ਼ੋਅ ‘ਚ ਉਨ੍ਹਾਂ ਦੀਆਂ ਹਰਕਤਾਂ ਤੇ ਹਰ ਕੋਈ ਸਵਾਲ ਚੁੱਕ ਰਿਹਾ ਹੈ। ਜਿਸ ਤੋਂ ਬਾਅਦ ਸਲਮਾਨ ਖ਼ਾਨ ਨੇ ਲਵ ਗਿੱਲ ਤੇ ਸਕਾਊੇਟ ਓਪੀ ਦੇ ਰਿਸ਼ਤੇ ਨੂੰ ਲੈ ਕੇ ਫਟਕਾਰ ਲਗਾਈ ਹੈ। ਦੋਵੇਂ ਇੱਕ ਦੂਜੇ ਨੂੰ ਭੈਣ ਭਰਾ ਮੰਨਦੇ ਹਨ ਅਤੇ ਇਸ ਤੋਂ ਬਾਅਦ ਸਲਮਾਨ ਖ਼ਾਨ ਨੇ ਵੀਕੈਂਡ ਕਾ ਵਾਰ ‘ਚ ਲਵ ਗਿੱਲ ਤੇ ਸਕਾਊਟ ਓਪੀ ਦੀਆਂ ਨਜ਼ਦੀਕੀਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਲਵ ਨੂੰ ਪੁੱਛਿਆ ਕਿ ਘਰ ‘ਚ ਉਸ ਦਾ ਕੋਈ ਭਰਾ ਹੈ।

ਜਿਸ ‘ਤੇ ਲਵ ਗਿੱਲ ਨੇ ਕਿਹਾ ਕਿ ਹੈ ਅਤੇ ਉਸ ਦਾ ਭਰਾ ਉਸ ਤੋਂ ਸਤਾਰਾਂ ਸਾਲ ਦਾ ਹੈ।ਜਿਸ ‘ਤੇ ਸਲਮਾਨ ਖ਼ਾਨ ਭਰਾ ਵੱਲੋਂ ਉਸ ਨੂੰ ਪੈਰਾਂ ਨਾਲ ਛੂਹਣ ਅਤੇ ਭਰਾ ਨਾਲ ਰਿਸ਼ਤੇ ਦੀਆਂ ਹੱਦਾਂ ਬਾਰੇ ਗੱਲਬਾਤ ਕਰਨ ਦਾ ਸਵਾਲ ਵੀ ਕੀਤਾ । ਜਿਸ ‘ਤੇ ਸਲਮਾਨ ਖ਼ਾਨ ਨੇ ਕਿਹਾ ਕਿ ਜੇ ਭਰਾ ਨਾਲ ਅਜਿਹੀਆਂ ਹਰਕਤਾਂ ਕਰਨ ‘ਤੇ ਕੋਈ ਪ੍ਰੇਸ਼ਾਨੀ ਨਹੀਂ ਤਾਂ ਕੋਈ ਗੱਲ ਨਹੀਂ । ਸਲਮਾਨ ਖ਼ਾਨ ਨੇ ਇਸ ਗੱਲ ਨੂੰ ਉੱਥੇ ਹੀ ਖਤਮ ਕਰ ਦਿੱਤਾ । ਲਵ ਗਿੱਲ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। 

ਲਵ ਗਿੱਲ ਤੇ ਸਕਾਊਟ ਓਪੀ ਦਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ । ਜਿਸ ‘ਚ ਸਕਾਊਟ ਉਸ ਨੂੰ ਪੈਰਾਂ ਦੇ ਨਾਲ ਛੂੰਹਦਾ ਹੋਇਆ ਨਜ਼ਰ ਆਇਆ। ਇਸ ਤੋਂ ਇਲਾਵਾ ਉਸ ਦਾ ਇੱਕ ਹੋਰ ਵੀਡੀਓ ਕਲਿੱਪ ਵੀ ਵਾਇਰਲ ਹੋਇਆ । ਜਿਸ ‘ਚ ਲਵ ਗਿੱਲ ਹੋਰ ਵੀ ਕਈ ਹਰਕਤਾਂ ਕਰਦੀ ਹੋਈ ਨਜ਼ਰ ਆਈ ਸੀ। ਜਿਸ ਤੋਂ ਬਾਅਦ ਸਲਮਾਨ ਖ਼ਾਨ ਨੇ ਲਵ ਗਿੱਲ ਨੂੰ ਫਟਕਾਰ ਲਗਾਈ । 

- GTC Pollywood

Top Stories