ਲਵ ਗਿੱਲ ਬਣ ਗਈ ਸੱਸ, ਅਦਾਕਾਰਾ ਨੇ ਗੁੱਲੂ ਦੇ ਨਾਲ ਕੀਤੀ ਮਸਤੀ
ਲ਼ਵ ਗਿੱਲ ਬਿੱਗ ਬੌਸ ‘ਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਬੀਤੇ ਦਿਨ ਉਸ ਦੀ ਕਨਿਕਾ ਮਾਨ ਦੇ ਨਾਲ ਖੂਬ ਲੜਾਈ ਹੋਈ। ਹੁਣ ਲਵ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਕਹਿ ਰਹੀ ਹੈ ਕਿ ਉਹ ਹੁਣ ਸੱਸ ਬਣ ਗਈ ਹੈ ਕਿਉਂਕਿ ਹੁਣ ਵਕਤ ਬਦਲ ਗਿਆ ਹੈ, ਜਜ਼ਬਾਤ ਬਦਲ ਗਏ ਹਨ ।
ਲ਼ਵ ਗਿੱਲ ਬਿੱਗ ਬੌਸ ‘ਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਬੀਤੇ ਦਿਨ ਉਸ ਦੀ ਕਨਿਕਾ ਮਾਨ ਦੇ ਨਾਲ ਖੂਬ ਲੜਾਈ ਹੋਈ। ਹੁਣ ਲਵ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਕਹਿ ਰਹੀ ਹੈ ਕਿ ਉਹ ਹੁਣ ਸੱਸ ਬਣ ਗਈ ਹੈ ਕਿਉਂਕਿ ਹੁਣ ਵਕਤ ਬਦਲ ਗਿਆ ਹੈ, ਜਜ਼ਬਾਤ ਬਦਲ ਗਏ ਹਨ । ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਕਮੈਂਟ ਕੀਤੇ ਜਾ ਰਹੇ ਹਨ। ਲਵ ਗਿੱਲ ਨੇ ਆਪਣੀ ਮੌਜੂਦਗੀ ਦੇ ਨਾਲ ਖੂਬ ਸੁਰਖੀਆਂ ਬਿੱਗ ਬੌਸ ‘ਚ ਵਟੋਰੀਆਂ ਹਨ।

ਲ਼ਵ ਗਿੱਲ ਦਾ ਵਰਕ ਫ੍ਰੰਟ
ਲ਼ਵ ਗਿੱਲ ਨੇ ਆਪਣੀ ਸ਼ੁਰੂਆਤ ਪੰਜਾਬੀ ਇੰਡਸਟਰੀ ‘ਚ ਕੀਤੀ ਸੀ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਅਤੇ ਹੁਣ ਤੱਕ ਉਹ ਫ਼ਿਲਮ ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ, ਸ਼ੱਕਰਪਾਰੇ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ।
ਲਵ ਗਿੱਲ ਕੁਝ ਮਹੀਨੇ ਪਹਿਲਾਂ ਉਸ ਵੇਲੇ ਚਰਚਾ ‘ਚ ਆਏ ਸਨ ਜਦੋਂ ਉਨ੍ਹਾਂ ਦਾ ਗਲਤ ਤਰੀਕੇ ਦੇ ਨਾਲ ਉਛਾਲਿਆ ਗਿਆ ਸੀ । ਜਿਸ ਤੋਂ ਬਾਅਦ ਲਵ ਗਿੱਲ ਹੁਣ ਲਵ ਗਿੱਲ ਬਿੱਗ ਬੌਸ ‘ਚ ਗਈ ਹੈ।