ਪੰਚਾਇਤ ਸੀਜ਼ਨ-5 ਦੀ ਰਿਲੀਜ਼ ਡੇਟ ਦਾ ਐਲਾਨ, ਜਾਣੋਂ ਕਦੋਂ ਹੋਵੇਗੀ ਰਿਲੀਜ਼

ਪੰਚਾਇਤ ਸੀਜ਼ਨ-5 ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਿਆ ਹੈ।ਇਸ ਸੀਜ਼ਨ ਦਾ ਪ੍ਰੀਮੀਅਰ ਤਿੰਨ ਦਸੰਬਰ ਨੂੰ ਹੋਣ ਜਾ ਰਿਹਾ ਹੈ। ਜਿਸ ਤੋਂ ਬਾਅਦ ਦਰਸ਼ਕਾਂ ਦੀ ਐਕਸਾਈਟਮੈਂਟ ਵੀ ਵਧ ਗਈ ਹੈ। ਇਸ ਸੀਜ਼ਨ ਦਾ ਦਰਸ਼ਕਾਂ ਦੇ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਅਤੇ ਦਰਸ਼ਕ ਵੀ ਇਸ ਸੀਰੀਜ਼ ਨੂੰ ਵੇਖਣ ਦੇ ਲਈ ਬਹੁਤ ਉਤਸੁਕ ਸਨ।

By  Shaminder Kaur Kaler November 18th 2026 01:19 PM

ਪੰਚਾਇਤ ਸੀਜ਼ਨ-5 ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਿਆ ਹੈ।ਇਸ ਸੀਜ਼ਨ ਦਾ ਪ੍ਰੀਮੀਅਰ ਤਿੰਨ ਦਸੰਬਰ ਨੂੰ ਹੋਣ ਜਾ ਰਿਹਾ ਹੈ। ਜਿਸ ਤੋਂ ਬਾਅਦ ਦਰਸ਼ਕਾਂ ਦੀ ਐਕਸਾਈਟਮੈਂਟ ਵੀ ਵਧ ਗਈ ਹੈ। ਇਸ ਸੀਜ਼ਨ ਦਾ ਦਰਸ਼ਕਾਂ ਦੇ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਅਤੇ ਦਰਸ਼ਕ ਵੀ ਇਸ ਸੀਰੀਜ਼ ਨੂੰ ਵੇਖਣ ਦੇ ਲਈ ਬਹੁਤ ਉਤਸੁਕ ਸਨ। ਪਰ ਹੁਣ ਦਰਸ਼ਕਾਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਜਾ ਰਹੀਆਂ ਹਨ ਅਤੇ ਜਲਦ ਹੀ ਦਰਸ਼ਕਾਂ ‘ਚ ਫੁਲੇਰਾ, ਸਚਿਵ ਤੇ ਹੋਰ ਚਹੇਤੇ ਚਿਹਰੇ ਦਰਸ਼ਕਾਂ ‘ਚ ਹਾਜ਼ਰ ਹੋਣਗੇ।ਨਵੇਂ ਸੀਜ਼ਨ ‘ਚ ਵੀ ਦਰਸ਼ਕਾਂ ਨੂੰ ਇਨ੍ਹਾਂ ਕਿਰਦਾਰਾਂ ਦੇ ਮਜ਼ੇਦਾਰ ਕਿੱਸੇ, ਹਲਕੀ ਫੁਲਕੀ ਕਾਮੇਡੀ, ਭਾਵੁਕ ਤੇ ਪਿੰਡਾਂ ਦੀ ਰਾਜਨੀਤੀ ਦਾ ਸੁਮੇਲ ਵੇਖਣ ਨੂੰ ਮਿਲਣਗੇ।  

ਨਿਰਮਾਣ ਤੇ ਨਿਰਦੇਸ਼ਕ 

ਪੰਚਾਇਤ ਸੀਜਨ -5 ਦਾ ਨਿਰਮਾਣ ਦਾ ਵਾਇਰਲ ਫੀਵਰ ਯਾਨੀ ਕਿ ਟੀਵੀਐੱਫ ਦੇ ਵੱਲੋਂ ਕੀਤਾ ਗਿਆ ਹੈ।ਇਸ ਦੇ ਨਿਰਦੇਸ਼ਕ ਦੀਪਕ ਕੁਮਾਰ ਮਿਸ਼ਰਾ ਹਨ।ਇਸ ਸੀਜ਼ਨ ‘ਚ ਜਿਤੇਂਦਰ ਕੁਮਾਰ, ਰਘੁਵੀਰ ਯਾਦਵ,ਨੀਨਾ ਗੁਪਤਾ, ਫੈਜ਼ਲ ਮਲਿਕ, ਚੰਦਨ ਰਾਏ ਸਣੇ ਕਈ ਕਲਾਕਾਰ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਣਗੇ ।ਸੀਜ਼ਨ ਪੰਜ ਦੇ ਪ੍ਰੀਮੀਅਰ ਦਾ ਪ੍ਰਾਈਮ ਵੀਡੀਓ ‘ਤੇ ਭਾਰਤ ਸਣੇ ਪੂਰੀ ਦੁਨੀਆ ਦੇ ਦੋ ਸੌ ਚਾਲੀ ਤੋਂ ਵੀ ਜ਼ਿਆਦਾ ਦੇਸ਼ਾਂ ਅਤੇ ਖੇਤਰਾਂ ‘ਚ ਹੋਵੇਗਾ।

© Copyright Galactic Television & Communications Pvt. Ltd. 2026. All rights reserved.