ਪੰਜਾਬੀ ਗਾਇਕ ਕਰਨਦੀਪ ਬਰਾੜ ਨੂੰ ਆਇਆ ਹਾਰਟ ਅਟੈਕ, ਕਿਹਾ ‘ਮੈਂ ਮਰ ਕੇ ਬਚਿਆ’

ਪੰਜਾਬੀ ਗਾਇਕ ਕਰਨਦੀਪ ਬਰਾੜ ਨੂੰ ਹਾਰਟ ਅਟੈਕ ਆ ਗਿਆ। ਜਿਸ ਦੀ ਜਾਣਕਾਰੀ ਗਾਇਕ ਨੇ ਖੁਦ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਹੈ।ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਉੱਨੀ ਮਈ ਨੂੰ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਸੀ।

By  Shaminder Kaur Kaler July 20th 2026 01:45 PM

ਪੰਜਾਬੀ ਗਾਇਕ ਕਰਨਦੀਪ ਬਰਾੜ ਨੂੰ  ਹਾਰਟ ਅਟੈਕ ਆ ਗਿਆ। ਜਿਸ ਦੀ ਜਾਣਕਾਰੀ ਗਾਇਕ ਨੇ ਖੁਦ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਹੈ।ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਉੱਨੀ ਮਈ ਨੂੰ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਸੀ।ਜੇ ਉਸ ਵੇਲੇ ਉਨ੍ਹਾਂ ਦੇ ਕੋਲ ਉਨ੍ਹਾਂ ਦੇ ਦੋਸਤ ਨਾ ਹੁੰਦੇ ਤਾਂ ਸ਼ਾਇਦ ਉਹ ਜਿਉਂਦੇ ਨਾ ਹੁੰਦੇ ।ਵੀਡੀਓ ‘ਚ ਕਰਨਦੀਪ ਕਹਿੰਦੇ ਹਨ ਕਿ ‘ਜ਼ਿੰਦਗੀ ਬਹੁਤ ਛੋਟੀ ਹੈ।


ਕਦੋਂ ਕਿਸੇ ਦੇ ਨਾਲ ਕੀ ਹੋ ਜਾਣਾ ਹੈ ਇਹ ਕਿਸੇ ਨੂੰ ਵੀ ਨਹੀਂ ਪਤਾ ।ਇਸ ਲਈ ਸਭ ਦੇ ਨਾਲ ਪਿਆਰ ਕਰੋ । ਸਭ ਦਾ ਚੰਗਾ ਸੋਚੋ। ਚਾਰ ਦੋਸਤ ਮੇਰੇ ਸੱਜੇ ਖੱਬੇ ਨਾ ਹੁੰਦੇ ਤਾਂ ਮੇਰਾ ਪਟਾਕਾ ਬੋਲ ਜਾਣਾ ਸੀ ।ਮੇਰੇ ਦਿਲ ਤੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ । ਹਰੇਕ ਦੀ ਮਦਦ ਕਰੋ, ਜੋ ਵੀ ਕਰਨਾ ਹੈ ਸਿੱਧੇ ਤਰੀਕੇ ਨਾਲ ਕਰੋ ।

ਕਿਉਂਕਿ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ, ਪੈਸਾ, ਰਿਸ਼ਤੇਦਾਰ ਸਭ ਕੁਝ । ਆਪਣੇ ਮਾਪਿਆਂ ਕੋਲ ਰਹੋ, ਆਪਣੇ ਭੈਣਾਂ ਭਰਾਵਾਂ ਦੇ ਨਾਲ ਪਿਆਰ ਕਰੋ। ਉਨ੍ਹਾਂ ਨੇ ਕਿਹਾ ਕਿ ਮੈਂ ਏਨਾਂ ਜ਼ਿਆਦਾ ਆਪਣੀ ਸਿਹਤ ਦੇ ਵੱਲ ਧਿਆਨ ਦਿੰਦਾ ਹਾਂ, ਵਰਕ ਆਊਂਟ ਕਰਦਾ ਹਾਂ। ਪਰ ਇਸ ਦੇ ਬਾਵਜੂਦ ਮੇਰੇ ਦੇ ਨਾਲ ਇਹ ਸਭ ਕੁਝ ਹੋਇਆ। 

Related Post

ਬਿੱਗ ਬੌਸ 20 : ਕਾਜ਼ੀ ਨੇ ਉਦਿਤੀ ਨਾਲ ਕੀਤਾ ਰੋਮਾਂਸ, ‘ਲਵ ਡੇਅ’ ਸੁਣ ਕੇ ਭੜਕੀ ਇਹ ਅਦਾਕਾਰਾ
ਜੀਟੀਸੀ ਕ੍ਰਿਏਟਰਸ ਅਵਾਰਡਸ ‘ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ‘ਚ ਨਸ਼ਿਆਂ ਵਿਰੁੱਧ ਡਟ ਕੇ ਖੜ੍ਹੇ ਸੂਰਮਿਆਂ ਦਾ ਵੀ ਕੀਤਾ ਗਿਆ ਮਾਣ ਸਨਮਾਨ
ਗੌਰਵਦੀਪ ਸਿੰਘ ਨੂੰ ਹਿਊਮੈਨਿਟੇਰੀਅਨ ਕੰਟੈਂਟ ਲਈ ਮਿਲਿਆ ਪਹਿਲਾ Creators Award, ਪ੍ਰਸ਼ੰਸਕਾਂ ਦੇ ਪਿਆਰ ਨੂੰ ਸਮਰਪਿਤ ਕੀਤਾ ਸਨਮਾਨ
Richville Real Estate Company ਦੇ ਡਾਇਰੈਕਟਰ ਪ੍ਰਭਜੋਤ ਸਿੰਘ ਅਤੇ ਰਾਜਦੀਪ ਸਿੰਘ ਨੂੰ Creators Awards ਵਿੱਚ ਮਿਲਿਆ ਸਨਮਾਨ, ਕਾਰੋਬਾਰੀ ਸਫ਼ਲਤਾ ਅਤੇ ਦੂਰਅੰਦੇਸ਼ੀ ਸੋਚ ਦੀ ਹੋਈ ਕਦਰ
Brain ਹੈਮਰੇਜ ਨੂੰ ਮਾਤ ਦੇ ਕੇ ਹੌਸਲੇ ਦੀ ਮਿਸਾਲ ਬਣੇ ਪਰਮੋਦ ਸ਼ਰਮਾ ਰਾਣਾ, Creators Awards ਵਿੱਚ Guest of Honour ਵਜੋਂ ਹੋਏ ਸਨਮਾਨਿਤ
Creators Awards ’ਚ ਹਰਗੁਣ ਕੌਰ ਨੂੰ ਮਿਲਿਆ ਵਿਸ਼ੇਸ਼ ਸਨਮਾਨ, New Age Music Performer ਵਜੋਂ ਕੀਤਾ ਗਿਆ ਸਨਮਾਨਿਤ

© Copyright Galactic Television & Communications Pvt. Ltd. 2026. All rights reserved.