ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਮਸ਼ਹੂਰ ਗਾਇਕ ਤੇ ਸ਼ਾਵਾ ਸ਼ਾਵਾ ਗਰੁੱਪ ਦੇ ਨਿਰਮਲ ਕੁਮਾਰ ਪੌਂਜ ਦਾ ਦਿਹਾਂਤ
ਪੰਜਾਬੀ ਇੰਡਸਟਰੀ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ‘ਸ਼ਾਵਾ ਸ਼ਾਵਾ’ ਗਰੁੱਪ ਦੇ ਨਿਰਮਲ ਕੁਮਾਰ ਪੌਂਜ ਦਾ ਦਿਹਾਂਤ ਹੋ ਗਿਆ ਹੈ। ਇਸ ਦੇ ਬਾਰੇ ਗੁਰਿੰਦਰ ਕੌਰ ਚੱਢਾ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਪੰਜਾਬੀ ਇੰਡਸਟਰੀ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ‘ਸ਼ਾਵਾ ਸ਼ਾਵਾ’ ਗਰੁੱਪ ਦੇ ਨਿਰਮਲ ਕੁਮਾਰ ਪੌਂਜ ਦਾ ਦਿਹਾਂਤ ਹੋ ਗਿਆ ਹੈ। ਇਸ ਦੇ ਬਾਰੇ ਗੁਰਿੰਦਰ ਕੌਰ ਚੱਢਾ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹ ਵਿਦੇਸ਼ ‘ਚ ਰਹਿੰਦੇ ਸਨ ਅਤੇ 1952 ‘ਚ ਉਨ੍ਹਾਂ ਦਾ ਜਨਮ ਹੋਇਆ ਸੀ ।

ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸੋਗ ਜਤਾਇਆ ਹੈ। ਗੁਰਿੰਦਰ ਚੱਢਾ ਨੇ ਇੱਕ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਨੇ ਲਿਖਿਆ “ਅਲਵਿਦਾ ਪਿਆਰੇ ਨਿਰਮਲ ਜੀ। ਤੁਸੀਂ ਉਹ ਸ਼ਖ਼ਸ ਸੀ, ਜਿਨ੍ਹਾਂ ਨੇ ਪ੍ਰਸਿੱਧ ਗੀਤ 'Pardes’ ਲਿਖਿਆ, ਜਿਸ ਤੋਂ ਪ੍ਰੇਰਿਤ ਹੋ ਕੇ ਮੈਂ ਆਪਣੀ ਪਹਿਲੀ ਫ਼ਿਲਮ ‘I’m British But…’…’ ਬਣਾਉਣ ਲਈ ਪ੍ਰੇਰਿਤ ਹੋਈ।

ਤੁਸੀਂ ਇੱਕ ਬੇਮਿਸਾਲ ਲੇਖਕ ਅਤੇ ਬਹੁਤ ਹੀ ਖ਼ੂਬਸੂਰਤ ਰੂਹ ਦੇ ਮਾਲਕ ਸੀ।
1980 ਦੇ ਦਹਾਕੇ ਵਿੱਚ ਬ੍ਰਿਟਿਸ਼ ਭੰਗੜੇ ਦੇ ਸ਼ੁਰੂਆਤੀ ਦੌਰ ਨੂੰ ਨਵੀਂ ਪਛਾਣ ਦੇਣ ਵਾਲੇ ਨਾਇਕਾਂ ਵਿੱਚੋਂ ਤੁਸੀਂ ਇੱਕ ਅਜਿਹੇ ਨਾਇਕ ਸੀ, ਜਿਨ੍ਹਾਂ ਨੂੰ ਉਹ ਮਾਣ-ਸਤਿਕਾਰ ਨਹੀਂ ਮਿਲਿਆ ਜਿਸ ਦੇ ਤੁਸੀਂ ਹੱਕਦਾਰ ਸੀ।
ਅੱਜ ਤੁਹਾਡੇ ਪਿਆਰੇ ਪਰਿਵਾਰ ਨੇ ਸਾਊਥਹਾਲ ਦੀਆਂ ਗਲੀਆਂ ਵਿੱਚੋਂ ਤੁਹਾਡੀ ਅੰਤਿਮ ਵਿਦਾਈ ਨੂੰ ਬੇਹੱਦ ਭਾਵੁਕ ਅਤੇ ਯਾਦਗਾਰੀ ਬਣਾ ਦਿੱਤਾ।ਅਲਵਿਦਾ ਮੇਰੇ ਪਿਆਰੇ ਦੋਸਤ ਅਤੇ ਮਹਾਨ ਸ਼ਖ਼ਸੀਅਤ। ਤੁਹਾਡੀਆਂ ਯਾਦਾਂ ਅਤੇ ਤੁਹਾਡਾ ਯੋਗਦਾਨ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਊਂਦਾ ਰਹੇਗਾ। ਵਾਹਿਗੁਰੂ ਤੁਹਾਡੀ ਆਤਮਾ ਨੂੰ ਸ਼ਾਂਤੀ ਬਖ਼ਸ਼ਣ”।